ਕਿਲ੍ਹਾ ਗੁਣਾਚੌਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਸੰਬੰਧੀ ਤਿਆਰੀਆਂ ਮੁਕੰਮਲ
ਗੁਣਾਚੌਰ, 1 ਸਤੰਬਰ (ਅਮਰੀਕ ਕਟਾਰੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਕਿਲ੍ਹਾ ਗੁਣਾਚੌਰ ਤੋਂ 13 ਸਤੰਬਰ ਨੂੰ ਸਵੇਰੇ 8 ਵਜੇ ਸਜਾਇਆ ਜਾ ਰਿਹਾ ਹੈ। ਉਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਗੁਣਾਚੌਰ, 1 ਸਤੰਬਰ (ਅਮਰੀਕ ਕਟਾਰੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਕਿਲ੍ਹਾ ਗੁਣਾਚੌਰ ਤੋਂ 13 ਸਤੰਬਰ ਨੂੰ ਸਵੇਰੇ 8 ਵਜੇ ਸਜਾਇਆ ਜਾ ਰਿਹਾ ਹੈ। ਉਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਮੀਟਿੰਗ ਗੁਰਦੁਆਰਾ ਦਮਦਮਾ ਸਾਹਿਬ ਗੁਣਾਚੌਰ ਵਿਖੇ ਭਾਈ ਸਰਬਜੀਤ ਸਿੰਘ ਸੁੱਜੋਂ ਤੇ ਗੁਣਾਚੌਰ ਦੀ ਗ੍ਰਾਮ ਪੰਚਾਇਤ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਸਿੱਖ ਸੰਸਥਾਵਾਂ ਦੇ ਆਗੂਆਂ ਅਤੇ ਪਿੰਡਾਂ ਦੇ ਮੁੱਖ ਸੇਵਾਦਾਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਇਹ ਤਹਿ ਕੀਤਾ ਗਿਆ ਕਿ ਨਗਰ ਕੀਰਤਨ ਦੌਰਾਨ ਗੁਰੂ ਸਾਹਿਬ ਦੀ ਮਰਿਆਦਾ ਅਤੇ ਅਨੁਸ਼ਾਸ਼ਨ ਦਾ ਖਾਸ ਖਿਆਲ ਰੱਖਿਆ ਜਾਵੇਗਾ, ਵੱਖ-ਵੱਖ ਪਿੰਡਾਂ ਵਿਚ ਕੀਰਤਨ ਤੇ ਗਤਕਾ ਤੇ ਗੁਰਮਤਿ ਦਾ ਪ੍ਰਚਾਰ ਕੀਤਾ ਜਾਵੇਗਾ। ਨਗਰ ਕੀਰਤਨ ਦੌਰਾਨ ਅਨੁਸ਼ਾਸਨ ਬਣਾਏ ਰੱਖਣ ਲਈ ਮੋਟਰਸਾਈਕਲ ਤੇ ਇਕੱਲੇ ਟਰੈਕਟਰਾਂ ਦੀ ਮਨਾਹੀ ਹੋਵੇਗੀ। ਬਾਬਾ ਸਾਹਿਬ ਸਿੰਘ ਬੇਦੀ ਜੀ ਗੁਰਮਤਿ ਵਿਦਿਆਲਾ ਤੇ ਕਲਗੀਧਰ ਮਿਸ਼ਨ ਚੈਰੀਟੇਬਲ ਟਰਸਟ ਵਲੋਂ ਇਲਾਕੇ ਭਰ ਦੀ ਸਮੂਹ ਸਿੱਖ ਸੰਗਤ ਨੂੰ ਗੁਰੂ ਮਾਨਿਓ ਗ੍ਰੰਥ ਵਿਸ਼ਾਲ ਨਗਰ ਕੀਰਤਨ ਵਿਚ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਪੋਸਟਰ ਵੀ ਜਾਰੀ ਕੀਤਾ। ਇਹ ਨਗਰ ਕੀਰਤਨ ਗੁਰੂ ਨਾਨਕ ਵੰਸ਼ ਬਾਬਾ ਸਾਹਿਬ ਸਿੰਘ ਬੇਦੀ ਦੇ ਦਮਦਮਾ ਸਥਾਨ ਗੁਣਾਚੌਰ ਤੋਂ ਚੱਲ ਕੇ ਗੁ: ਸਰੋਵਰ ਸਾਹਿਬ, ਮਜਾਰਾ ਰਾਜਾ ਸਾਹਿਬ, ਕਰਨਾਣਾ, ਰਸੂਲਪੁਰ ਬੱਸ ਸਟੈਂਡ, ਰਾਏਪੁਰ, ਹੇੜੀਆਂ, ਝਿੰਗੜਾਂ, ਤਲਵੰਡੀ ਫੱਤੂ, ਫ਼ਿਰੋਜ਼ਪੁਰ ਅਤੇ ਗਹਿਲ ਮਜਾਰੀ ਤੋਂ ਹੁੰਦਾ ਹੋਇਆ ਵਾਪਸ ਦਮਦਮਾ ਸਾਹਿਬ ਗੁਣਾਚੌਰ ਪਹੁੰਚੇਗਾ। ਮੀਟਿੰਗ ਦੌਰਾਨ ਤਲਵਿੰਦਰ ਸਿੰਘ ਸਰਪੰਚ ਗੁਣਾਚੌਰ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਚੱਕਦਾਨ, ਸੁਖਬੀਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਸੁੱਜੋਂ, ਅਮਰਜੀਤ ਸਿੰਘ ਗੁਣਾਚੌਰ, ਸਤਨਾਮ ਸਿੰਘ ਗੁਣਾਚੌਰ, ਬਲਵੀਰ ਸਿੰਘ ਗੁਣਾਚੌਰ, ਰਣਵੀਰ ਸਿੰਘ ਗੁਣਾਚੌਰ, ਓਕਾਰ ਸਿੰਘ ਗੁਣਾਚੌਰ, ਸੁਰਜੀਤ ਸਿੰਘ ਗੁਣਾਚੌਰ, ਸੂਬੇਦਾਰ ਗੁਰਨਾਮ ਸਿੰਘ, ਗੁਰਦੀਪ ਸਿੰਘ ਕਰਨਾਣਾ, ਗੁਰਮੁਖ ਸਿੰਘ ਚੱਕਦਾਨਾ, ਸਤਵਿੰਦਰ ਸਿੰਘ, ਪਰਮਜੀਤ ਸਿੰਘ ਨੌਰਾ, ਜਥੇਦਾਰ ਸੁੱਚਾ ਸਿੰਘ ਨੌਰਾ, ਗਗਨਦੀਪ ਸਿੰਘ ਪੱਲੀ ਝਿੱਕੀ, ਗੁਰਦੁਆਰਾ ਸਰੋਵਰ ਸਾਹਿਬ ਕਮੇਟੀ ਗੁਣਾਚੌਰ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹਾਜ਼ਰ ਰਹੇ।