02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੂੰਢ ਬੱਸ ਅੱਡੇ ’ਤੇ ਵਿੱਕੀ ਫਾਸਟ ਫੂਡ ਦੀ ਦੁਕਾਨ ’ਤੇ ਹਜ਼ਾਰਾਂ ਦੀ ਚੋਰੀ

ਕਟਾਰੀਆ, 1 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੂੰਢ ਮਕਸੂਦਪੁਰ ਦੇ ਬੱਸ ਅੱਡੇ ’ਤੇ ਵਿੱਕੀ ਫਾਸਟ ਫੂਡ ਦੀ ਦੁਕਾਨ ’ਤੇ ਚੋਰੀ ਹੋਣ ਦੀ ਖਬਰ ਹੈ। ਇਸ ਸੰਬੰਧੀ ਦੁਕਾਨ ਮਾਲਕ ਵਿੱਕੀ ਰਣਦੇਵ ਪੁੱਤਰ ਪ੍ਰਮੋਦ ਕੁਮਾਰ ਰਣਦੇਵ ਪਿੰਡ ਸੰਧਵਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੂੰਢ-ਮਕਸੂਦਪੁਰ ਦੇ ਬੱਸ ਅੱਡੇ ’ਤੇ ਫਾਸਟ ਫੂਡ ਦੀ ਦੁਕਾਨ ਕਰ ਰਹੇ ਹਨ।

ਅਜੀਤ ਡੈਸਕ 02-09-2026
ਕਟਾਰੀਆ, 1 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੂੰਢ ਮਕਸੂਦਪੁਰ ਦੇ ਬੱਸ ਅੱਡੇ ’ਤੇ ਵਿੱਕੀ ਫਾਸਟ ਫੂਡ ਦੀ ਦੁਕਾਨ ’ਤੇ ਚੋਰੀ ਹੋਣ ਦੀ ਖਬਰ ਹੈ। ਇਸ ਸੰਬੰਧੀ ਦੁਕਾਨ ਮਾਲਕ ਵਿੱਕੀ ਰਣਦੇਵ ਪੁੱਤਰ ਪ੍ਰਮੋਦ ਕੁਮਾਰ ਰਣਦੇਵ ਪਿੰਡ ਸੰਧਵਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੂੰਢ-ਮਕਸੂਦਪੁਰ ਦੇ ਬੱਸ ਅੱਡੇ ’ਤੇ ਫਾਸਟ ਫੂਡ ਦੀ ਦੁਕਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਸੀਂ ਦੁਕਾਨ ਦਾ ਸਾਰਾ ਕੰਮ ਨਬੇੜ ਕੇ ਜਦੋਂ ਕਰੀਬ ਰਾਤ 12 ਵਜੇ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ ਤਾਂ ਸਾਨੂੰ ਕਿਸੇ ਜਾਣਕਾਰ ਨੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤਾਂ ਜਦੋਂ ਅਸੀਂ ਦੁਕਾਨ ’ਤੇ ਆ ਕੇ ਦੇਖਿਆ ਤਾਂ ਰੋਜ਼ਾਨਾ ਦੀ ਤਰ੍ਹਾਂ ਬਾਬਾ ਬਾਲਕ ਨਾਥ ਦੀ ਝੋਲੀ ਵਿਚ ਦਾਨ ਰਾਸ਼ੀ ਪਾਉਂਦੇ ਸਨ ਤਾਂ ਉਸ ਝੋਲੀ ਵਿਚ ਪਈ ਕਰੀਬ 25-30 ਹਜ਼ਾਰ ਦੇ ਚੜ੍ਹਾਵੇ ਦੀ ਰਾਸ਼ੀ ਚੋਰ ਲੈ ਗਏ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਦੁਕਾਨ ਅੰਦਰ ਵੜ ਕੇ ਪੂਰੀ ਤਰ੍ਹਾਂ ਦੇਖਿਆ ਤਾਂ ਦੋ ਸਿਲੰਡਰ, ਬੈਟਰਾ, ਕੋਲਡ ਡਰਿੰਕ, ਆਂਡੇ ਤੇ ਦਰਾਜ ਵਿਚ ਪਈ ਕਰੀਬ 15000 ਦੀ ਨਕਦੀ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਾਡੀ ਦੁਕਾਨ ’ਤੇ ਚੋਰ ਕਰੀਬ ਸਾਡਾ ਹਜ਼ਾਰਾਂ ਦਾ ਨੁਕਸਾਨ ਕਰ ਗਏ ਹਨ। ਉਨ੍ਹਾਂ ਪ੍ਰਮਾਤਮਾ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਬੀ. ਸੀ. ਏ. ਕੋਰਸ ਦੀ ਵਿਦਿਆਰਥਣ ਯੂਨੀਵਰਸਿਟੀ ਮੈਰਿਟ ’ਚ ਅਗਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਐਫ. ਆਈ. ਆਰ. ਦੇ ਵਿਰੋਧ ਵਿਚ ਕਾਂਗਰਸ ਵਲੋਂ ਧਰਨਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।