26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਹਰੀ ਸੇਵਾ ਸੁਸਾਇਟੀ ਲਈ ਪਿੰਡ ਐਤੀਆਣਾ ਵਾਸੀਆਂ ਨੇ 15 ਬੋਰੀਆਂ ਝੋਨੇ ਦੀ ਸੇਵਾ ਕੀਤੀ ਭੇਟ

ਹਲਵਾਰਾ, 25 ਨਵੰਬਰ (ਮਨਦੀਪ ਸਿੰਘ ਉੱਭੀ)- ਜ਼ਖ਼ਮੀ ਗਊਆਂ ਅਤੇ ਬੇਸਹਾਰਾ ਪਸ਼ੂਆਂ ਦੀ ਸੇਵਾ-ਸੰਭਾਲ ਲਈ ਕਾਰਜਸ਼ੀਲ ਹਰੀ ਸੇਵਾ ਸੁਸਾਇਟੀ ਕਾਉਂਕੇ ਕਲਾਂ ਲਈ ਪਿੰਡ ਐਤੀਆਣਾ ਦੇ ਵਾਸੀਆਂ ਵੱਲੋਂ 15 ਬੋਰੀਆਂ ਝੋਨੇ ਦੀ ਸੇਵਾ ਭੇਟ ਕੀਤੀ ਗਈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ।

ਅਜੀਤ ਡੈਸਕ 26-11-2026
ਹਲਵਾਰਾ, 25 ਨਵੰਬਰ (ਮਨਦੀਪ ਸਿੰਘ ਉੱਭੀ)- ਜ਼ਖ਼ਮੀ ਗਊਆਂ ਅਤੇ ਬੇਸਹਾਰਾ ਪਸ਼ੂਆਂ ਦੀ ਸੇਵਾ-ਸੰਭਾਲ ਲਈ ਕਾਰਜਸ਼ੀਲ ਹਰੀ ਸੇਵਾ ਸੁਸਾਇਟੀ ਕਾਉਂਕੇ ਕਲਾਂ ਲਈ ਪਿੰਡ ਐਤੀਆਣਾ ਦੇ ਵਾਸੀਆਂ ਵੱਲੋਂ 15 ਬੋਰੀਆਂ ਝੋਨੇ ਦੀ ਸੇਵਾ ਭੇਟ ਕੀਤੀ ਗਈ। ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਸ਼ਲਾਘਾ ਹੋ ਰਹੀ ਹੈ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਹਰੀ ਸੇਵਾ ਸੁਸਾਇਟੀ ਪਿਛਲੇ ਇੱਕ ਦਹਾਕੇ ਤੋਂ ਨਿਸ਼ਕਾਮ ਭਾਵਨਾ ਨਾਲ ਬੇਸਹਾਰਾ ਅਤੇ ਜ਼ਖ਼ਮੀ ਪਸ਼ੂਆਂ ਦੀ ਸੇਵਾ ਕਰ ਰਹੀ ਹੈ। ਸੁਸਾਇਟੀ ਵੱਲੋਂ ਇੱਕ ਫੋਨ ਕਾਲ ਮਿਲਣ ’ਤੇ ਐਂਬੂਲੈਂਸ ਵੈਨ ਰਾਹੀਂ ਜ਼ਖ਼ਮੀ ਪਸ਼ੂਆਂ ਨੂੰ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਦਾ ਇਲਾਜ ਕਰਵਾ ਕੇ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਸ ਨੇਕ ਕਾਰਜ ਵਿੱਚ ਸਾਬਕਾ ਸਰਪੰਚ ਲਖਵੀਰ ਸਿੰਘ, ਪ੍ਰਦੁਮਣ ਸਿੰਘ ਬੈਂਸ, ਸਾਬਕਾ ਸਰਪੰਚ ਗੁਰਮੀਤ ਸਿੰਘ, ਜਸਵੰਤ ਸਿੰਘ ਬੈਂਸ, ਜਗਤਾਰ ਦਾਸ ਮਹੰਤ, ਰਣਵੀਰ ਸਿੰਘ ਨੰਬਰਦਾਰ, ਸੁਖਦੇਵ ਸਿੰਘ ਸਿਵੀਆ, ਗੁਰਦੇਵ ਸਿੰਘ ਸਿਵੀਆ, ਸਵ: ਮੱਘਰ ਸਿੰਘ ਸਿਵੀਆ ਦਾ ਪਰਿਵਾਰ, ਬਲਵਿੰਦਰ ਸਿੰਘ ਖੰਗੂੜਾ, ਰਾਜਪਾਲ ਸਿੰਘ ਬਸਰਾਮ, ਬਲਜਿੰਦਰ ਸਿੰਘ ਪੰਚ, ਹਰਮੇਲ ਸਿੰਘ ਖੰਗੂੜਾ, ਮੇਜਰ ਸਿੰਘ, ਪ੍ਰਧਾਨ ਰਸ਼ਵਿੰਦਰ ਸਿੰਘ ਘੋਲਾ ਅਤੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਸਮੇਤ ਪਿੰਡ ਵਾਸੀਆਂ ਨੇ ਯੋਗਦਾਨ ਪਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ ਅਤੇ ਅਜਿਹੇ ਸਮਾਜ ਸੇਵੀ ਕਾਰਜਾਂ ਵਿੱਚ ਹਰ ਕਿਸੇ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਵੱਖ-ਵੱਖ ਥਾਈਂ ਸੰਗਤਾਂ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।