26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਝੂਠੀਆ ਕਸਮਾਂ ਵਾਲੇ ਅਕਾਲੀ ਦਲ (ਬ) ਤੇ ਭਾਜਪਾ ਨਿੱਜੀ ਹਿੱਤਾਂ ਬਿਨਾਂ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੇ- ਇਯਾਲੀ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਆਗਾਮੀ ਪੰਜਾਬ ਚੋਣਾਂ ਨੂੰ ਲੈ ਕੇ ਗੱਠਜੋੜ ਰਾਜਸੀ ਇੱਛਾਸ਼ਕਤੀ ਦੇ ਮੱਦੇਨਜ਼ਰ ਪੰਜਾਬ ਅਤੇ ਖੇਤੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚੌਣਾਵੀਂ ਸਮਝੌਤਾ, ਕਿਸਾਨ ਅੰਦੋਲਨ ਦੌਰਾਨ 700 ਤੋਂ ਵਧੇਰੇ ਕਿਸਾਨਾਂ ਦੀ ਸ਼ਹਾਦਤਾਂ ਨੂੰ ਅੱਖੋ-ਪਰੋਖੇ ਕਰਕੇ ਦੋਵਾਂ ਪਾਰਟੀਆ ਵਿਚਕਾਰ ਗੱਠਜੋੜ ਪੰਜਾਬ ਦਾ ਵੋਟਰ ਪ੍ਰਵਾਨ ਨਹੀਂ ਕਰੇਗਾ। ਇਹ ਪ੍ਰਗਾਟਵਾ ਐੱਮ.

ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਆਗਾਮੀ ਪੰਜਾਬ ਚੋਣਾਂ ਨੂੰ ਲੈ ਕੇ ਗੱਠਜੋੜ ਰਾਜਸੀ ਇੱਛਾਸ਼ਕਤੀ ਦੇ ਮੱਦੇਨਜ਼ਰ ਪੰਜਾਬ ਅਤੇ ਖੇਤੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚੌਣਾਵੀਂ ਸਮਝੌਤਾ, ਕਿਸਾਨ ਅੰਦੋਲਨ ਦੌਰਾਨ 700 ਤੋਂ ਵਧੇਰੇ ਕਿਸਾਨਾਂ ਦੀ ਸ਼ਹਾਦਤਾਂ ਨੂੰ ਅੱਖੋ-ਪਰੋਖੇ ਕਰਕੇ ਦੋਵਾਂ ਪਾਰਟੀਆ ਵਿਚਕਾਰ ਗੱਠਜੋੜ ਪੰਜਾਬ ਦਾ ਵੋਟਰ ਪ੍ਰਵਾਨ ਨਹੀਂ ਕਰੇਗਾ। ਇਹ ਪ੍ਰਗਾਟਵਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ (ਵਾਰਿਸ ਪੰਜਾਬ ਦੇ) ਅਕਾਲੀ ਦਲ ਆਗੂ ਵਲੋਂ ਕੀਤਾ। ਇਯਾਲੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਜਾਂ ਭਾਜਪਾ ਦੇ ਆਗੂਆਂ ਵਿਚਕਾਰ ਪਿਛਲੇ ਟਵੀਟ ਵੇਖ ਕੇ ਹਰ ਪੰਜਾਬੀ ਦਾ ਸਿਰ ਝੁਕ ਜਾਂਦਾ ਕਿ ਇਹ ਲੋਕ ਕਿਹੋ ਜਿਹੀ ਮਿੱਟੀ ਦੇ ਬਣੇ ਹੋਏ ਹਨ, ਜਿਨਾਂ ਦਾ ਝੂਠੀਆ ਕਸਮਾਂ ਨਾਲ ਵੈਰ ਹੈ! ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਕੱਲ ਤੱਕ ਡੀ.ਐੱਨ.ਏ ’ਤੇ ਸ਼ੱਕ ਵਾਲੇ ਆਗੂ ਅੱਜ ਹਿੰਦੂ-ਸਿੱਖ ਭਾਈਚਾਰੇ ਦੀਆਂ ਗੱਲਾਂ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬ) ਵਲੋਂ ਗੱਠਜੋੜ ਤੋਂ ਪਹਿਲਾ ਇਕ ਵਾਰ ਵੀ ਸ਼੍ਰੀ ਕਰਤਾਰਪੁਰ ਲਾਘਾਂ ਖੋਲੇ ਜਾਣ ਦੀ ਗੱਲ ਨਹੀਂ ਕੀਤੀ, ਨਾ ਹੀ ਤਿੰਨ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਕੋਈ ਵਿਚਾਰ ਹੋਈ, ਜਿਨ੍ਹਾਂ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ’ਤੇ ਕਿਸਾਨ ਅੰਦੋਲਨ ਹੋਇਆ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ ਹੋਵੇ ਜਾਂ ਕਿਸਾਨ ਸੰਘਰਸ਼ ਦੇ ਅੰਦੋਲਨਕਾਰੀ ਖੇਤ-ਮਜ਼ਦੂਰਾਂ ਦੀ ਸ਼ਹਾਦਤਾਂ ਸਭ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੋਵੇਂ ਜਿੰਮੇਵਾਰ ਹਨ। ਉਨ੍ਹਾਂ ਸ਼ਪੱਸਟ ਕੀਤਾ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਭਾਵੇਂ ਰਜਿ: ਪਾਰਟੀ ਨਹੀਂ ਬਣੀ, ਜਲਦੀ ਬਣ ਜਾਵੇਗੀ, ਪਰ ਇਸ ਦਾ ਪੰਜਾਬ ਦੇ ਲੋਕਾਂ ’ਚ ਅਧਾਰ ਅਕਾਲੀ ਦਲ (ਬ), ਭਾਜਪਾ ਹੋਰ ਪਾਰਟੀਆ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’ ਅਕਾਲੀ ਦਲ 2027 ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਸਰਗਰਮ ਹੈ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਕੁਰੀਤੀਆਂ ਤੇ ਪਖੰਡਵਾਦ ਵਿਰੁੱਧ ਹੋਕਾ ਦੇ ਕੇ ਚਾਨਣ ਮੁਨਾਰਾ ਬਣੇ- ਬਾਬਾ ਧੰਨਾ ਸਿੰਘ ਬੜੂੰਦੀ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ’ਤੇ ਹਠੂਰ ’ਚ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।