ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਲੱਡੂ ਵੰਡੇ
ਹੰਬੜਾਂ, 25 ਨਵੰਬਰ (ਹਰਵਿੰਦਰ ਸਿੰਘ ਮੱਕੜ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਹਾਈ ਕਮਾਂਡ ਵੱਲੋਂ ਕੀਤੇ ਗਏ ਗਠਜੋੜ ਦੀ ਖੁਸ਼ੀ ਵਿੱਚ ਮਨਜੀਤ ਸਿੰਘ ਝੱਮਟ ਤੇ ਹਲਕਾ ਦਾਖਾ ਭਾਜਪਾ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਸਾਂਝੇ ਤੌਰ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਕਿਹਾ ਕਿ ਇਸ ਗਠਜੋੜ ਨਾਲ ਅਕਾਲੀ ਦਲ ਤੇ ਭਾਜਪਾ ਵਰਕਰਾਂ ਵਿਚ ਜੋਸ਼ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਗਠਜੋੜ ਨਾਲ ਸਿੱਖ ਹਿੰਦੂ ਆਦਿ ਭਾਈਚਾਰਕ ਸਾਂਝ ਹੋਰ ਗੂੜ੍ਹੀ ਹੋਵੇਗੀ।
ਹੰਬੜਾਂ, 25 ਨਵੰਬਰ (ਹਰਵਿੰਦਰ ਸਿੰਘ ਮੱਕੜ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਹਾਈ ਕਮਾਂਡ ਵੱਲੋਂ ਕੀਤੇ ਗਏ ਗਠਜੋੜ ਦੀ ਖੁਸ਼ੀ ਵਿੱਚ ਮਨਜੀਤ ਸਿੰਘ ਝੱਮਟ ਤੇ ਹਲਕਾ ਦਾਖਾ ਭਾਜਪਾ ਦੇ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਸਾਂਝੇ ਤੌਰ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਕਿਹਾ ਕਿ ਇਸ ਗਠਜੋੜ ਨਾਲ ਅਕਾਲੀ ਦਲ ਤੇ ਭਾਜਪਾ ਵਰਕਰਾਂ ਵਿਚ ਜੋਸ਼ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਗਠਜੋੜ ਨਾਲ ਸਿੱਖ ਹਿੰਦੂ ਆਦਿ ਭਾਈਚਾਰਕ ਸਾਂਝ ਹੋਰ ਗੂੜ੍ਹੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ 2027 ਵਿੱਚ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ, ਕਿਉਂਕਿ ਇਹ ਫ਼ੈਸਲਾ ਲੋਕਾਂ ਦੀ ਮੰਗ ਤੇ ਕੀਤਾ ਗਿਆ ਹੈ। ਜਿਸ ਤਰ੍ਹਾਂ ਦੋਨੋ ਪਾਰਟੀਆਂ ਦੀ ਸਰਕਾਰ ਨੇ ਪਹਿਲਾਂ ਵੱਡੇ ਵਿਕਾਸ ਕਾਰਜ ਕਰਵਾਏ ਸਨ ਉਸੇ ਤਰ੍ਹਾਂ ਸਰਕਾਰ ਬਣਨ ਤੇ ਲੋਕਾਂ ਦੀਆਂ ਆਸਾਂ ਉਪੱਰ ਖਰਾ ਉਤਰਿਆ ਜਾਵੇਗਾ। ਇਸ ਮੌਕੇ ਦਾਖਾ ਹਲਕਾ ਭਾਜਪਾ ਆਗੂ ਸੰਜੀਵ ਢੰਡ, ਅੱਬੂ ਰਾਮ ਮਿਸਾਲ, ਅਰੁਣ ਮੋਰੀਆ, ਮੰਗਤ ਭਗਤ, ਪਰਮਿੰਦਰ ਬੰਟੀ, ਵਿਜੈ ਜੈਂਤ, ਸਹਿਰੀ ਆਗੂ ਨੀਰਜ ਬਾਵਾ, ਪ੍ਰਕਾਸ਼ ਚੱਕ, ਰਵੀ ਪੰਡੋਰੀ , ਗੌਤਮ ਜੈਨ, ਗੁਰਦੀਪ ਸਿੰਘ, ਸੰਮਤੀ ਮੈਂਬਰ ਬਲਵਿੰਦਰ ਸਿੰਘ, ਸਰਪੰਚ ਸ਼ੈਰੀ ਪੰਡੋਰੀ, ਗੁਰਪਿੰਦਰ ਸਿੰਘ,ਬਿੱਲਾ ਬੱਲੋਵਾਲ ਸੋਸ਼ਲ ਮੀਡੀਆ ਇੰਚਾਰਜ ਦਾਖਾ, ਦਵਿੰਦਰ ਸਿੰਘ ਧਾਲੀਵਾਲ ਵਲੀਪੁਰ ਕਲਾਂ, ਪ੍ਰਧਾਨ ਕਾਕਾ, ਭਲਵਾਨ ਬੱਦੋਵਾਲ, ਜੱਸਾ ਲੁਧਿਆਣਾ ਆਦਿ ਹਾਜ਼ਰ ਸਨ।