ਵਿਧਾਇਕਾ ਬੀਬੀ ਮਾਣੂੰਕੇ ਨੇ ਸਰਕਾਰੀ ਸਕੂਲ ਮਲਸੀਹਾਂ ਬਾਜਨ ਵਿਖੇ ਲੈਬ ਦਾ ਕੀਤਾ ਉਦਘਾਟਨ
ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਮਲਸੀਹਾਂ ਬਾਜਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਨਵੀਂ ਬਣੀ ਸਰੀਰਕ ਸਿੱਖਿਆ ਲੈਬ ਦਾ ਉਦਘਾਟਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਇਸ ਲੈਬ ਦਾ ਲਾਭ ਲੈ ਕੇ ਵਿਦਿਆਰਥੀ ਆਪਣੀ ਸਿੱਖਿਆ ਕ੍ਰਾਂਤੀ ਵਿਚ ਹੋਰ ਵਾਧਾ ਕਰਨਗੇ ਤੇ ਇਸ ਲੈਬ ਰਾਹੀਂ ਉਚੇਰੀ ਸਿੱਖਿਆ ਲੈ ਕੇ ਲਾਭ ਪ੍ਰਾਪਤ ਕਰਨਗੇ। ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਦਾ ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਜੀਤ ਡੈਸਕ
14-11-2026