ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ ਸਪਤਾਹਕ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ
ਮੁੱਲਾਂਪੁਰ ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦੇ ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ 14 ਤੋਂ 22 ਨਵੰਬਰ 2026 ਤੱਕ ਹੋਣ ਜਾ ਰਹੇ ਸ੍ਰੀ ਸਵਿ ਮਹਾਪੁਰਾਣ ਕਥਾਮ੍ਰਿਤ ਨਵਾਹ ਯੱਗ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਸ਼ੁਰੂ ਹਨ। ਇਸ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ ਲਈ (ਯਜਮਾਨ ਪਰਿਵਾਰ) ਧਾਰਮਿਕ ਸਮਾਰੋਹ ਵਿਚ ਕਥਾ ਵਿਆਸ ਪੂਜਨੀਕ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ (ਮਲ੍ਹੇ ਵਾਲੇ) ਵਲੋਂ ਹੋਵੇਗੀ।
ਅਜੀਤ ਡੈਸਕ
14-11-2026