ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸੂਬੇ ’ਚ ਪਕੜ ਮਜ਼ਬੂਤ ਹੋਈ- ਦਰਸ਼ਨ ਸਿੰਘ ਸ਼ਿਵਾਲਿਕ
ਹੰਬੜਾਂ, 13 ਨਵੰਬਰ (ਮੇਜਰ ਹੰਬੜਾਂ)- ਸੂਬੇ ਅੰਦਰ ਹੋਣ ਜਾ ਰਹੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸੂਬੇ ’ਚ ਪਕੜ ਮਜ਼ਬੂਤ ਹੋਣ ਨਾਲ ‘ਆਪ’ ਸਰਕਾਰ ਸਮੇਤ ਵਿਰੋਧੀ ਖੇਮਿਆਂ ’ਚ ਬੇਚੈਨੀ ਪਾਈ ਜਾ ਰਹੀ ਹੈ ਤੇ ਭਗਵੰਤ ਮਾਨ ਸਰਕਾਰ ਅਕਾਲੀ ਦਲ ‘ਵਰਿਸ ਪੰਜਾਬ ਦੇ’ ਪਾਰਟੀ ਦੀ ਵੱਧ ਰਹੀ ਤਾਕਤ ਤੋਂ ਬੁਖਲਾਹਟ ’ਚ ਆ ਚੁੱਕੀ ਹੈ ਜੋ ਕਿ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਹੋਣ ’ਚ ਅੜਿੱਕੇ ਲਗਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਲੋਕਾਂ ਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ਡਟਣ ਨੂੰ ਆਗਾਮੀ ਚੋਣਾਂ ’ਚ ਪਾਰਟੀ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਕੀਤਾ।
ਦ
ਦਰਸ਼ਨ ਸਿੰਘ ਸ਼ਿਵਾਲਿਕ
14-11-2026
ਹੰਬੜਾਂ, 13 ਨਵੰਬਰ (ਮੇਜਰ ਹੰਬੜਾਂ)- ਸੂਬੇ ਅੰਦਰ ਹੋਣ ਜਾ ਰਹੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸੂਬੇ ’ਚ ਪਕੜ ਮਜ਼ਬੂਤ ਹੋਣ ਨਾਲ ‘ਆਪ’ ਸਰਕਾਰ ਸਮੇਤ ਵਿਰੋਧੀ ਖੇਮਿਆਂ ’ਚ ਬੇਚੈਨੀ ਪਾਈ ਜਾ ਰਹੀ ਹੈ ਤੇ ਭਗਵੰਤ ਮਾਨ ਸਰਕਾਰ ਅਕਾਲੀ ਦਲ ‘ਵਰਿਸ ਪੰਜਾਬ ਦੇ’ ਪਾਰਟੀ ਦੀ ਵੱਧ ਰਹੀ ਤਾਕਤ ਤੋਂ ਬੁਖਲਾਹਟ ’ਚ ਆ ਚੁੱਕੀ ਹੈ ਜੋ ਕਿ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਹੋਣ ’ਚ ਅੜਿੱਕੇ ਲਗਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਲੋਕਾਂ ਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ਡਟਣ ਨੂੰ ਆਗਾਮੀ ਚੋਣਾਂ ’ਚ ਪਾਰਟੀ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਕੀਤਾ।ਸ਼ਿਵਾਲਿਕ ਨੇ ਕਿਹਾ ਕਿ ਭਾਜਪਾ ਤੇ ‘ਆਪ’ ਸਰਕਾਰਾਂ ਪੰਜਾਬੀਆਂ ਨਾਲ ਧੱਕੇਸ਼ਾਹੀ ਕਰਦੀਆਂ ਨਜ਼ਰ ਆ ਰਹੀਆਂ, ਜਿਸ ਨਾਲ ਸੂਬੇ ਦੇ ਲੋਕਾਂ ਦਾ ਭਜਾਪਾ ਤੇ ‘ਆਪ’ ਸਮੇਤ ਵਿਰੋਧੀ ਪਾਰਟੀਆਂ ਤੋਂ ਭੋਰਸਾ ਉੱਠ ਚੁੱਕਾ ਹੈ ਤੇ ਲੋਕ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ’ਚ ਡੱਟਣ ਦਾ ਫ਼ੈਸਲਾ ਕਰ ਚੁੱਕੇ ਹਨ। ਸ਼ਿਵਾਲਿਕ ਨੇ ਐੱਮ. ਪੀ. ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲਣਾ ਲੋਕਾਂ ਦੇ ਸੰਘਰਸ਼ ਦੀ ਜਿੱਤ ਦੱਸਿਆ ਤੇ ਕਿਹਾ ਕਿ ਹੁਣ ਸੂਬੇ ’ਚ ਭਾਈ ਅੰਮ੍ਰਿਤਪਾਲ, ਬਾਪੂ ਤਰਸੇਮ ਸਿੰਘ ਤੇ ਮਾਲਵਾ ਜ਼ੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਲੋਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੱਕ ’ਚ ਖੜੇ ਹੋ ਚੁੱਕੇ ਹਨ ਤੇ 2027 ’ਚ ਸੂਬੇ ’ਚ ‘ਵਾਰਿਸ ਪੰਜਾਬ ਦੇ’ ਪਾਰਟੀ ਸਰਕਾਰ ਬਣਾਏਗੀ।