ਜਸਕਰਨ ਸਿੰਘ ਵਲੋਂ ਹਲਕਾ ਦਾਖਾ ’ਚ ਯੂਥ ਵਿੰਗ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ
ਮੁੱਲਾਂਪੁਰ ਦਾਖਾ, 11 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਲਈ ਪਾਰਟੀ ਦੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਯੋਗਦਾਨ ਹੋਵੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਅਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਦਾਖਾ ’ਚ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ’ਚ ਵੱਖੋ-ਵੱਖ ਸਰਕਲਾ ਲਈ 6 ਨਿਯੁਕਤੀਆਂ ਹੋਈਆਂ, ਅਗਲੀ ਸੂਚੀ ਵੀ ਜਲਦੀ ਜਨਤਕ ਹੋਵੇਗੀ।
ਮੁੱਲਾਂਪੁਰ ਦਾਖਾ, 11 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਲਈ ਪਾਰਟੀ ਦੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਯੋਗਦਾਨ ਹੋਵੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਅਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਦਾਖਾ ’ਚ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ’ਚ ਵੱਖੋ-ਵੱਖ ਸਰਕਲਾ ਲਈ 6 ਨਿਯੁਕਤੀਆਂ ਹੋਈਆਂ, ਅਗਲੀ ਸੂਚੀ ਵੀ ਜਲਦੀ ਜਨਤਕ ਹੋਵੇਗੀ। ਇਹ ਪ੍ਰਗਟਾਵਾ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਹਲਕੇ ’ਚ ਪਾਰਟੀ ਦੇ ਹਰ ਵਿੰਗ ਨਾਲ ਰਾਏ-ਮਸ਼ਵਰਾ ਬਾਅਦ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਲਈ ਸਰਕਲ ਪ੍ਰਧਾਨਾਂ ਦਾ ਨਾਮ ਅਨਾਊਸ ਕੀਤਾ। ਜਸਕਰਨ ਸਿੰਘ ਦਿਉਲ ਵਲੋਂ ਹਲਕਾ ਦਾਖਾ ਇੰਚਾਰਜ ਵਲੋਂ ਸਰਕਲ ਸਿੱਧਵਾਂ ਬੇਟ ਲਈ ਯੂਵਾ ਨੇਤਾ ਗੁਰਦਿੱਤ ਸਿੰਘ ਭੈਣੀ ਰਾਈਆਂ, ਸਰਕਲ ਮੁੱਲਾਂਪੁਰ ਦਿਹਾਤੀ ਲਈ ਮਨਜਿੰਦਰ ਸਿੰਘ ਮਨੀ ਗਹੌਰ, ਸਰਕਲ ਜੋਧਾਂ ਲਈ ਮਨਜੋਤ ਸਿੰਘ ਬੱਦੋਵਾਲ, ਸਰਕਲ ਰੂਮੀ ਲਈ ਬਿਕਰਮ ਸਿੰਘ ਰੂਮੀ, ਸਰਕਲ ਚੌਕੀਮਾਨ ਲਈ ਅਮਰੀਕ ਸਿੰਘ ਦਿਓਲ, ਸਰਕਲ ਲਤਾਲਾ ਲਈ ਪ੍ਰਭਜੋਤ ਸਿੰਘ ਫੱਲੇਵਾਲ ਦੀਆਂ ਨਿਯੁਕਤੀਆਂ ਕਰਕੇ ਨਵੇਂ ਚੁਣੇ ਪ੍ਰਧਾਨਾਂ ਨੂੰ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਲਈ ਮੈਂਬਰ ਅਮਨਦੀਪ ਸਿੰਘ ਸਵੱਦੀ, ਯੂਥ ਅਕਾਲੀ ਦਲ ਹਲਕਾ ਦਾਖਾ ਪ੍ਰਧਾਨ ਗੁਰਵਿੰਦਰ ਸਿੰਘ ਕੋਠੇ ਹਾਂਸ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਈਸੇਵਾਲ ਵਲੋਂ ਹਲਕਾ ਦਾਖਾ ’ਚ ਵੱਖੋ-ਵੱਖ ਸਰਕਲਾਂ ਲਈ ਪ੍ਰਧਾਨ ਚੁਣੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ ਨਾਲ ਤਾਲਮੇਲ ਬਣਾ ਕੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਵੋਟ ਬੈਂਕ ਮਜਬੂਤ ਰੱਖਣਗੇ।