11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਐਂਡ ਸਿੰਧ ਬੈਂਕ ਜੋਧਾਂ ਨੇ ਗ੍ਰਾਹਕ ਮਿਲਣੀ ਸਮਾਗਮ ਕਰਵਾਇਆ

ਜੋਧਾਂ , 11 ਨਵੰਬਰ ( ਗੁਰਵਿੰਦਰ ਸਿੰਘ ਹੈਪੀ )- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ ਤੇ ਪੈਂਦੇ ਜੋਧਾਂ ਰਤਨ ਬਜ਼ਾਰ ਵਿਖੇ ਸਥਿਤ ਭਾਰਤ ਸਰਕਾਰ ਦੇ ਪ੍ਰਮੁੱਖ ਅਦਾਰੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਇਕ ਵਿਸ਼ੇਸ਼ ਗ੍ਰਾਹਕ ਮਿਲਣੀ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਬੈਂਕ ਦੇ ਮੈਨੇਜਰ ਰਾਹੁਲ ਵਰਮਾ ਅਤੇ ਸੀਨੀਅਰ ਸਾਬਕਾ ਮੈਨੇਜਰ ਹਰਨੇਕ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ ।

ਅਜੀਤ ਡੈਸਕ 12-11-2026
ਜੋਧਾਂ , 11 ਨਵੰਬਰ ( ਗੁਰਵਿੰਦਰ ਸਿੰਘ ਹੈਪੀ )- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ ਤੇ ਪੈਂਦੇ ਜੋਧਾਂ ਰਤਨ ਬਜ਼ਾਰ ਵਿਖੇ ਸਥਿਤ ਭਾਰਤ ਸਰਕਾਰ ਦੇ ਪ੍ਰਮੁੱਖ ਅਦਾਰੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਇਕ ਵਿਸ਼ੇਸ਼ ਗ੍ਰਾਹਕ ਮਿਲਣੀ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੌਰਾਨ ਬੈਂਕ ਦੇ ਮੈਨੇਜਰ ਰਾਹੁਲ ਵਰਮਾ ਅਤੇ ਸੀਨੀਅਰ ਸਾਬਕਾ ਮੈਨੇਜਰ ਹਰਨੇਕ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ । ਉਨ੍ਹਾਂ ਆਏ ਹੋਏ ਬੈਂਕ ਖ਼ਾਤਾ ਧਾਰਕਾਂ ਅਤੇ ਗ੍ਰਾਹਕਾਂ ਨੂੰ ਬੈਂਕ ਵਲੋਂ ਸ਼ੁਰੂ ਕੀਤੀਆਂ ਗਈਆਂ ਨਵੀਂਆਂ ਬੱਚਤ ਯੋਜਨਾਵਾਂ , ਲਾਭਕਾਰੀ ਕਰਜ਼ਾ ਸਕੀਮਾਂ ਅਤੇ ਹੋਰ ਵਿੱਤੀ ਸਹੂਲਤਾਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਬੈਂਕ ਦੇ ਸਾਬਕਾ ਚੇਅਰਮੈਨ ਸਵਰਗੀ ਡਾ . ਇੰਦਰਜੀਤ ਸਿੰਘ ਦੀਆਂ ਬੈਂਕਿੰਗ ਖੇਤਰ ਵਿਚ ਦਿੱਤੀਆਂ ਬਿਹਤਰੀਨ ਤੇ ਲਾਸਾਨੀ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਜਨਮ ਦਿਨ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਬ੍ਰਾਂਚ ਮੈਨੇਜਰ ਰਾਹੁਲ ਵਰਮਾ ਨੇ ਗ੍ਰਾਹਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਐਂਡ ਸਿੰਧ ਬੈਂਕ ਹਮੇਸ਼ਾ ਹੀ ਆਪਣੇ ਖਾਤਾ ਧਾਰਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਬਿਹਤਰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ । ਇਸ ਮੌਕੇ ਸਰਪੰਚ ਪ੍ਰਕਾਸ਼ ਸਿੰਘ ਜੋਧਾਂ , ਬਹਾਦਰ ਸਿੰਘ , ਰੁਪਿੰਦਰ ਸਿੰਘ , ਪ੍ਰਧਾਨ ਜਸਵੰਤ ਸਿੰਘ ਫਾਈਨ ਟੈਂਟ , ਪ੍ਰਧਾਨ ਪਰਮਜੀਤ ਪੰਮਾ ਲਲਤੋਂ , ਰਣਵੀਰ ਕੌਰ , ਇੰਦਰ ਕੁਮਾਰ , ਜਗਜੀਤ ਸਿੰਘ ਜੱਗੀ , ਕਮਲਜੀਤ ਕੌਰ , ਸਿਕੰਦਰ ਸਿੰਘ ਅਤੇ ਸੁਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਗ੍ਰਾਹਕ ਹਾਜ਼ਰ ਸਨ ।
ਪਿਛਲੀ ਖ਼ਬਰ ਸਵ: ਸਾਧੂ ਸਿੰਘ ਕੁਲਾਰ ਨਮਿਤ ਅੰਤਿਮ ਅਰਦਾਸ 15 ਨੂੰ ਅਗਲੀ ਖ਼ਬਰ ਪਿੰਡ ਹੇਰਾਂ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ 22 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।