08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨੈਨੀ ਕੋਰਸ ਦੇ ਨਾਂਅ ਨਾਲ ਮਸ਼ਹੂਰ ਇਲੀਟ ਅਕੈਡਮੀ ’ਚ ਦੀਵਾਲੀ ਮਨਾਈ

ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਸ਼ਹਿਰ ਅਤੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਿਦਿਆਰਥੀਆਂ ਲਈ ਨੈਨੀ ਕੋਰਸ ਤੇ ਆਈਲੈਟਸ ਕੋਚਿੰਗ ਨਾਲ ਮਸ਼ਹੂਰ ਇੰਸਟੀਚਿਊਟ ਇਲੀਟ ਇੰਟਰਨੈਸ਼ਨਲ ਅਕੈਡਮੀ ਮੰਡੀ ਮੁੱਲਾਂਪੁਰ (ਲੁਧਿ:) ਅੰਦਰ ਇੰਸਟੀਚਿਊਟ ਦੇ ਐੱਮ. ਡੀ ਰਣਜੀਤ ਸਿੰਘ, ਸਿਮਰਨ ਸਿੱਧੂ ਵਲੋਂ ਆਪਣੇ ਆਈਲੈਟਸ ਟ੍ਰੇਨਰਾਂ, ਸਕੂਲ ਵਿਦਿਆਰਥੀਆਂ ਲਈ ਟਿਊਟਰਾਂ, ਹੋਰ ਸਟਾਫ਼ ਤੇ ਵਿਦਿਆਰਥੀਆਂ ਨਾਲ ਰਲ ਕੇ ਦੀਵਾਲੀ ਸੈਲੀਬ੍ਰੇਟ ਕੀਤੀ।

ਅਜੀਤ ਡੈਸਕ 08-11-2026
ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਸ਼ਹਿਰ ਅਤੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਿਦਿਆਰਥੀਆਂ ਲਈ ਨੈਨੀ ਕੋਰਸ ਤੇ ਆਈਲੈਟਸ ਕੋਚਿੰਗ ਨਾਲ ਮਸ਼ਹੂਰ ਇੰਸਟੀਚਿਊਟ ਇਲੀਟ ਇੰਟਰਨੈਸ਼ਨਲ ਅਕੈਡਮੀ ਮੰਡੀ ਮੁੱਲਾਂਪੁਰ (ਲੁਧਿ:) ਅੰਦਰ ਇੰਸਟੀਚਿਊਟ ਦੇ ਐੱਮ.ਡੀ ਰਣਜੀਤ ਸਿੰਘ, ਸਿਮਰਨ ਸਿੱਧੂ ਵਲੋਂ ਆਪਣੇ ਆਈਲੈਟਸ ਟ੍ਰੇਨਰਾਂ, ਸਕੂਲ ਵਿਦਿਆਰਥੀਆਂ ਲਈ ਟਿਊਟਰਾਂ, ਹੋਰ ਸਟਾਫ਼ ਤੇ ਵਿਦਿਆਰਥੀਆਂ ਨਾਲ ਰਲ ਕੇ ਦੀਵਾਲੀ ਸੈਲੀਬ੍ਰੇਟ ਕੀਤੀ। ਰਣਜੀਤ ਸਿੰਘ ਵਲੋਂ ਆਪਣੇ ਸਟਾਫ਼, ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਪੰਜਾਬ ਦੀ ਆਰਥਿਕਤਾ ਨਾਲ ਵੀ ਜੁੜਿਆ ਹੋਇਆ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਕੋਚਿੰਗ ਵਾਲੇ ਟ੍ਰੇਨਰਾਂ, ਹੋਰ ਸੀਨੀਅਰ-ਜੂਨੀਅਰ ਸਟਾਫ ਵਲੋਂ ਰਲ਼ ਕੇ ਜਿਥੇ ਆਪਣੀ ਬ੍ਰਾਂਚ ਨੂੰ ਫੁੱਲ ਲੜੀਆਂ ਨਾਲ ਸ਼ਿੰਗਾਰਿਆ ਗਿਆ, ਉਥੇ ਬ੍ਰਾਂਚ ਦੇ ਮੁੱਖ ਗੇਟ ’ਤੇ ਸੀਨੀਅਰ ਸਟਾਫ਼ ਵਲੋਂ ਰੰਗਾਂ ਨਾਲ ਭਰੀ ਰੰਗੋਲੀ, ਰੰਗਦਾਰ ਪੋਸਟਰ ਆਉਣ ਵਾਲਿਆਂ ਨੂੰ ਖੁਸ਼ੀਆਂ ਦਾ ਸੱਦਾ ਦੇ ਰਹੀ ਸਨ। ਇਲੀਟ ਅਕੈਡਮੀ ਪ੍ਰਬੰਧਕਾਂ ਵਲੋਂ ਆਪਣੇ ਸਟਾਫ਼ ਨੂੰ ਦੀਵਾਲੀ ਦਾ ਤੋਹਫਾ ਵੀ ਦਿੱਤਾ ਗਿਆ। ਇਲੀਟ ਦੀ ਦੂਸਰੀ ਸੰਸਥਾ ਜੂਨੀਅਰ’ਜ਼ ਲੈਂਡ ਪ੍ਰੀ ਸਕੂਲ ਕੈਲਪੁਰ ਰੋਡ ਮੁੱਲਾਂਪੁਰ ਵਿਖੇ ਵੀ ਦੀਵਾਲੀ ਮੌਕੇ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਸਿਮਰਨ ਸਿੱਧੂ ਅਨੁਸਾਰ ਜੂਨੀਅਰ’ਜ਼ ਲੈਂਡ ਪ੍ਰੀ ਸਕੂਲ ਅਗਲੇ ਹਫ਼ਤੇ ਆਪਣਾ ਸਥਾਪਨਾ ਦਿਵਸ ਮਨਾ ਰਿਹਾ, ਜਿਥੇ ਵਿਦਿਆਰਥੀਆਂ ਵਲੋਂ ਭਾਸ਼ਣ, ਗੀਤ-ਸੰਗੀਤ, ਗਿੱਧਾ-ਭੰਗੜਾ ਪੇਸ਼ ਕੀਤਾ ਜਾਵੇਗਾ।
ਪਿਛਲੀ ਖ਼ਬਰ ਸਰਾਭਾ ’ਚ ਬਲਦਾਂ ਦੀਆ ਦੌੜਾਂ ਦੌਰਾਨ ਹੈਪੀ ਮੁੰਡੀਆ ਤੇ ਪਰਮ ਅਨੰਦਪੁਰ ਦੀ ਜੋੜੀ ਨੇ ਧੂੜਾਂ ਪੁੱਟੀਆਂ ਅਗਲੀ ਖ਼ਬਰ ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ ਦੀ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪੁਲਾਂਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।