03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

42 ਸਾਲਾਂ ਬਾਅਦ ਹੋਂਦ ਚਿੱਲੜ ਦੀ ਧਰਤੀ ’ਤੇ ਮੁੜ ਗੂੰਜੇਗੀ ਗੁਰਬਾਣੀ- ਵਿਧਾਇਕ ਗਿਆਸਪੁਰਾ ਅੱਜ ਪੈਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)- ਹੋਂਦ ਚਿੱਲੜ ਉਹ ਧਰਤੀ ਹੈ ਜਿਸ ਨੇ ਨਵੰਬਰ 1984 ਦੇ ਕਤਲੇਆਮ ਦਾ ਉਹ ਦਰਦ ਆਪਣੇ ਸੀਨੇ ਵਿਚ ਸੰਭਾਲਿਆ ਹੋਇਆ ਹੈ, ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਵੀ ਮੁਸ਼ਕਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੋਂਦ ਚਿੱਲੜ ਕਾਂਡ ਦੇ ਖੋਜ ਕਰਤਾ ਤੇ ਹਲਕਾ ਪਾਇਲ ਤੋਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ।

ਅਜੀਤ ਡੈਸਕ 04-11-2026
ਖੰਨਾ, 3 ਨਵੰਬਰ (ਹਰਜਿੰਦਰ ਸਿੰਘ ਲਾਲ)- ਹੋਂਦ ਚਿੱਲੜ ਉਹ ਧਰਤੀ ਹੈ ਜਿਸ ਨੇ ਨਵੰਬਰ 1984 ਦੇ ਕਤਲੇਆਮ ਦਾ ਉਹ ਦਰਦ ਆਪਣੇ ਸੀਨੇ ਵਿਚ ਸੰਭਾਲਿਆ ਹੋਇਆ ਹੈ, ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਬਿਆਨ ਕਰਨਾ ਵੀ ਮੁਸ਼ਕਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੋਂਦ ਚਿੱਲੜ ਕਾਂਡ ਦੇ ਖੋਜ ਕਰਤਾ ਤੇ ਹਲਕਾ ਪਾਇਲ ਤੋਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਅਜੀਤ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2 ਨਵੰਬਰ 1984 ਨੂੰ ਵਾਪਰੀ ਹਿੰਸਾ ਵਿਚ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਈ ਜਾਨਾਂ ਚਲੀਆਂ ਗਈਆਂ। ਪੀੜਤ ਪਰਿਵਾਰ ਅੱਜ ਵੀ ਉਸ ਦਰਦ, ਵਿਛੋੜੇ ਤੇ ਇਨਸਾਫ਼ ਦੀ ਉਡੀਕ ਨੂੰ ਆਪਣੇ ਅੰਦਰ ਲੈ ਕੇ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਨਾਲ ਜੁੜੇ ਵੇਰਵਿਆਂ ਅਨੁਸਾਰ, 32 ਸਿੱਖਾਂ ਨੂੰ ਜਿਉਂਦੇ ਸਾੜ ਕੇ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ। ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਕ ਨਿੱਕੇ ਬੱਚੇ ਨੂੰ ਕੰਧ ਨਾਲ ਪਟਕ-ਪਟਕ ਕੇ ਮਾਰ ਦਿੱਤੇ ਜਾਣ ਦੀ ਦਰਦਨਾਕ ਘਟਨਾ ਅਤੇ ਬਜ਼ੁਰਗਾਂ ਨਾਲ ਕੀਤੀ ਗਈ ਬੇਰਹਿਮੀ ਨਾਕਾਬਲੇ ਬਰਦਾਸ਼ਤ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ 42 ਸਾਲ ਬੀਤ ਗਏ, ਪਰ ਪੀੜਤ ਪਰਿਵਾਰਾਂ ਦੇ ਸਵਾਲ ਅਜੇ ਵੀ ਜਿਉਂਦੇ ਹਨ ਅਤੇ 4 ਨਵੰਬਰ ਨੂੰ ਇਸੇ ਪਵਿੱਤਰ ਅਤੇ ਦਰਦ ਨਾਲ ਭਰੀ ਧਰਤੀ ’ਤੇ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਇਸ ਮੌਕੇ ਭਾਈ ਗੁਰਜੰਟ ਸਿੰਘ, ਸਿਆਸੀ ਸਕੱਤਰ ਮਨਜੀਤ ਸਿੰਘ ਡੀ. ਸੀ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਪ੍ਰਗਟ ਸਿੰਘ ਤੇ ਮੰਗਾ ਦੋਰਾਹਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੌਸ਼ਲ ਮੇਲੇ ’ਚ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਨੇ ਸ਼ਾਨਦਾਰ ਜਿੱਤ ਕੀਤੀ ਦਰਜ ਅਗਲੀ ਖ਼ਬਰ ਮੈਡੀਕਲ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।