04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੀ . ਏ . ਯੂ . ਵਿਖੇ ਸਿਖਲਾਈ ਕੋਰਸ ਕਰਵਾਇਆ

ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹੁਨਰ ਵਿਕਾਸ ਕੇਂਦਰ ਵਲੋਂ ਹਰਿਆਣਾ ਦੇ ਸੇਵਾ-ਨਿਭਾ ਰਹੇ ਅਧਿਕਾਰੀਆਂ ਲਈ ਬਾਗ਼ਬਾਨੀ ਫ਼ਸਲਾਂ ਦੀ ਉਤਪਾਦਨ ਤਕਨਾਲੋਜੀ ਅਤੇ ਪ੍ਰਬੰਧਨ, ਲੈਂਡ ਸਕੇਪਿੰਗ ਅਤੇ ਪੌਦ ਸੁਰੱਖਿਆ ਵਿਸ਼ੇ ਅਧੀਨ ਸਪਾਂਸਰਡ ਸਿਖਲਾਈ-ਕਮ-ਐਕਸਪੋਜ਼ਰ ਦੌਰੇ ਦਾ ਸਫਲ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.

ਅਜੀਤ ਡੈਸਕ 04-11-2026
ਲੁਧਿਆਣਾ, 3 ਨਵੰਬਰ (ਜਸਵਿੰਦਰ ਸਿੰਘ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹੁਨਰ ਵਿਕਾਸ ਕੇਂਦਰ ਵਲੋਂ ਹਰਿਆਣਾ ਦੇ ਸੇਵਾ-ਨਿਭਾ ਰਹੇ ਅਧਿਕਾਰੀਆਂ ਲਈ ਬਾਗ਼ਬਾਨੀ ਫ਼ਸਲਾਂ ਦੀ ਉਤਪਾਦਨ ਤਕਨਾਲੋਜੀ ਅਤੇ ਪ੍ਰਬੰਧਨ, ਲੈਂਡ ਸਕੇਪਿੰਗ ਅਤੇ ਪੌਦ ਸੁਰੱਖਿਆ ਵਿਸ਼ੇ ਅਧੀਨ ਸਪਾਂਸਰਡ ਸਿਖਲਾਈ-ਕਮ-ਐਕਸਪੋਜ਼ਰ ਦੌਰੇ ਦਾ ਸਫਲ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਮਰੱਥਾ-ਨਿਰਮਾਣ ਪ੍ਰੋਗਰਾਮ ਦਾ ਮੁੱਖ ਉਦੇਸ਼ ਹਰਿਆਣਾ ਤੋਂ ਆਏ ਪਸਾਰ ਅਧਿਕਾਰੀਆਂ, ਖੇਤੀਬਾੜੀ ਵਿਕਾਸ ਅਧਿਕਾਰੀਆਂ ਤੇ ਬਾਗ਼ਬਾਨੀ ਵਿਕਾਸ ਅਧਿਕਾਰੀਆਂ ਨੂੰ ਆਧੁਨਿਕ ਵਿਗਿਆਨਕ ਤਕਨੀਕਾਂ ਅਤੇ ਟਿਕਾਊ ਪ੍ਰਬੰਧਨ ਵਿਧੀਆਂ ਬਾਰੇ ਜਾਣੂ ਕਰਵਾਉਣਾ ਸੀ, ਤਾਂ ਜੋ ਉਹ ਖੇਤੀਬਾੜੀ ਖੇਤਰ ਦੀਆਂ ਮੌਜੂਦਾ ਚੁਨੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਸਕਣ। ਪੀ.ਏ.ਯੂ. ਦੇ ਮਾਹਿਰਾਂ ਵਲੋਂ ਫਲਾਂ ਦੀ ਸੰਘਣੀ ਕਾਸ਼ਤ, ਛਤਰੀ ਪ੍ਰਬੰਧਨ, ਸੂਖਮ ਸਿੰਚਾਈ, ਫਰਟੀਗੇਸ਼ਨ ਪ੍ਰਣਾਲੀਆਂ, ਪੌਲੀ ਹਾਊਸਾਂ ਅਧੀਨ ਸੁਰੱਖਿਅਤ ਕਾਸ਼ਤ, ਲੈਂਡ ਸਕੇਪਿੰਗ ਅਤੇ ਪੌਦ ਸੁਰੱਖਿਆ ਸਬੰਧੀ ਵਿਚਾਰ-ਵਟਾਂਦਰੇ ਵਾਲੇ ਸੈਸ਼ਨ ਕਰਵਾਏ ਗਏ। ਇਸ ਮੌਕੇ ਡਾ. ਕੁਲਵੀਰ ਕੌਰ, ਸੀਨੀਅਰ ਪਸਾਰ ਮਾਹਿਰ (ਸਕਿੱਲ ਡਿਵੈਲਪਮੈਂਟ) ਨੇ ਪੀ.ਏ.ਯੂ. ਲੁਧਿਆਣਾ ਵਿਖੇ ਪਹੁੰਚੇ ਅਧਿਕਾਰੀਆਂ ਦਾ ਸਵਾਗਤ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਅੰਤਰਰਾਜੀ ਤਕਨੀਕੀ ਐਕਸਪੋਜ਼ਰ ਦੌਰੇ ਪਸਾਰ ਅਧਿਕਾਰੀਆਂ ਨੂੰ ਨਵੀਨਤਮ ਖੋਜ-ਆਧਾਰਿਤ ਅਤੇ ਖੇਤਰੀ ਪੱਧਰ ‘ਤੇ ਪਰਖੀਆਂ ਗਈਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਇਨ੍ਹਾਂ ਤਕਨੀਕਾਂ ਨੂੰ ਹਰਿਆਣਾ ਦੇ ਕਿਸਾਨਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਉਨ੍ਹਾਂ ਵਲੋਂ ਇਨ੍ਹਾਂ ਨੂੰ ਜਲਦੀ ਅਪਣਾਉਣ ਵਿਚ ਮਦਦ ਮਿਲਦੀ ਹੈ।
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਪਾਠ ਵੀ ਸਿਖਾਉਂਦਾ ਹੈ- ਬਾਬਾ ਕਾਰ ਸੇਵਾ ਵਾਲ... ਅਗਲੀ ਖ਼ਬਰ ਦਲਿਤ ਸਮਾਜ ਕਿਸੇ ਵੀ ਸਿਆਸੀ ਪਾਰਟੀ ਦਾ ਮੁਹਤਾਜ ਨਹੀਂ- ਪ੍ਰਧਾਨ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।