01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਵ: ਰੂਬਲ ਸਿੰਘ ਦੀ ਨਿੱਘੀ ਯਾਦ ’ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਰਾਏਕੋਟ, 31 ਅਕਤੂਬਰ (ਸੁਸ਼ੀਲ)-ਸਵ. ਰੂਬਲ ਸਿੰਘ ਦੀ ਯਾਦ ਵਿੱਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਖੇਡ ਪ੍ਰਮੋਟਰ ਰਾਜੂ ਰਾਏਕੋਟ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਵ.

ਅਜੀਤ ਡੈਸਕ 01-11-2026
ਰਾਏਕੋਟ, 31 ਅਕਤੂਬਰ (ਸੁਸ਼ੀਲ)-ਸਵ. ਰੂਬਲ ਸਿੰਘ ਦੀ ਯਾਦ ਵਿੱਚ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਖੇਡ ਪ੍ਰਮੋਟਰ ਰਾਜੂ ਰਾਏਕੋਟ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਵ. ਰੂਬਲ ਸਿੰਘ ਦੀ ਮਾਤਾ ਪ੍ਰਿੰਸੀਪਲ ਚਰਨਜੀਤ ਕੌਰ ਵਲੋਂ ਖੇਡ ਪ੍ਰਮੋਟਰ ਬੂਟਾ ਸਿੰਘ ਛਾਪਾ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਖੇਡ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ. ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜੂ ਰਾਏਕੋਟ ਨੇ ਦੱਸਿਆ ਕਿ ਸਵ. ਰੂਬਲ ਸਿੰਘ ਦੀ ਯਾਦ ਵਿੱਚ ਹਰ ਸਾਲ ਇਹ ਟੂਰਨਾਮੈਂਟ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਜਿਸ ਵਿੱਚ ਇਲਾਕੇ ਦੀਆਂ ਫੁੱਟਬਾਲ ਦੀਆਂ ਟੀਮਾਂ ਭਾਗ ਲੈਣ ਲਈ ਪਹੁੰਚਦੀਆਂ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਇਸ ਵਾਰ 16 ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੁੱਟਬਾਲ ਅੰਡਰ-40 ਦਾ ਪਹਿਲਾ ਇਨਾਮ ਰੂਬਲ ਸਿੰਘ ਦੇ ਪਰਿਵਾਰ ਵਲੋਂ ਅਤੇ ਦੂਸਰਾ ਇਨਾਮ ਕੁਲਦੀਪ ਸਿਘ ਯੂ.ਕੇ. ਦੇ ਪਰਿਵਾਰ ਵੱਲੋ ਦਿੱਤਾ ਜਾਵੇਗਾ। ਇਸ ਸਮੇਂ ਬੂਟਾ ਸਿੰਘ ਛਾਪਾ, ਦਵਿੰਦਰ ਸਿੰਘ ਗਰੇਵਾਲ, ਜਗਤਾਰ ਸਿੰਘ ਸੰਤ, ਬਲਦੇਵ ਸਿੰਘ ਦੇਬੀ, ਗੁਰਵਿੰਦਰ ਸਿੰਘ ਗਰੇਵਾਲ, ਪਰਵਿੰਦਰ ਸਿੰਘ ਮਿੰਟੂ, ਜਗਦੇਵ ਸਿੰਘ ਦੇਵ, ਜਸਕਮਲ ਸਿੰਘ ਲਾਡੀ, ਨਿੱਕਾ ਗਰੇਵਾਲ, ਕੁਮੈਂਟੇਟਰ ਰਵਿੰਦਰ ਸਿੰਘ ਦੱਧਾਹੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਰੇਤੇ ਦੀ ਮਨਜ਼ੂਰਸ਼ੁਦਾ ਖੱਡ ਸੰਬੰਧੀ ਕਿਸਾਨ, ਠੇਕੇਦਾਰ ਤੇ ਵਲੀਪੁਰ ਖੁਰਦ ਦੀ ਗ੍ਰਾਮ ਪੰਚਾਇਤ ਹੋਈ ਆਹਮੋ-ਸਾਹਮਣੇ ਅਗਲੀ ਖ਼ਬਰ ਕਾਂਗਰਸ ਦੀ ਸੰਗਰੂਰ ਰੈਲੀ ਸੰਬੰਧੀ ਰਾਣਾ ਗੁਰਜੀਤ ਸਿੰਘ ਵਲੋਂ ਲੁਧਿਆਣਾ ਦਿਹਾਤੀ ਅਹੁਦੇਦਾਰਾਂ-ਹਲਕਾ ਇੰਚਾਰਜਾਂ ਨਾਲ ਮੀਟਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।