26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਸਪਾ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਨੁੱਕੜ ਮੀਟਿੰਗਾਂ ਜਾਰੀ

ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ ਗ੍ਰੀਨ ਪੰਜਾਬ ਮਿਸ਼ਨ ਟੀਮ ਜਗਰਾਉਂ ਦੇ ਸਰਪ੍ਰਸਤ ਸ: ਮੇਜਰ ਸਿੰਘ ਛੀਨਾ ਵਲੋਂ ਲਿਖਿਆ ਜਾਗਰੂਕਤਾ ਗੀਤ ‘ਪਰਾਲੀ ਨੂੰ ਲਾਈ ਨਾ ਅੱਗ ਵੇ’ ਵਿਸ਼ੇਸ਼ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਰਿਲੀਜ਼ ਸਮਾਰੋਹ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਰਨਰਾਇਣ ਸਿੰਘ, ਸਤਪਾਲ ਸਿੰਘ ਦੇਹੜਕਾ, ਕੈਪਟਨ ਨਰੇਸ਼ ਵਰਮਾ, ਸੰਤ ਸਿੰਘ ਬਸਰਾਉਂ, ਮੈਡਮ ਕੰਚਨ ਗੁਪਤਾ, ਰਾਜਪਾਲ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਗ੍ਰੀਨ ਪੰਜਾਬ ਮਿਸ਼ਨ ਟੀਮ ਜਗਰਾਉਂ ਵਲੋਂ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੰਦਾ ਗੀਤ ‘ਲਾਈਂ ਨਾ ਪਰਾਲੀ ਨੂੰ ਅੱਗ ਵੇ’ ਰਿਲੀਜ਼ 26-10-2026
ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ ਗ੍ਰੀਨ ਪੰਜਾਬ ਮਿਸ਼ਨ ਟੀਮ ਜਗਰਾਉਂ ਦੇ ਸਰਪ੍ਰਸਤ ਸ: ਮੇਜਰ ਸਿੰਘ ਛੀਨਾ ਵਲੋਂ ਲਿਖਿਆ ਜਾਗਰੂਕਤਾ ਗੀਤ ‘ਪਰਾਲੀ ਨੂੰ ਲਾਈ ਨਾ ਅੱਗ ਵੇ’ ਵਿਸ਼ੇਸ਼ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਰਿਲੀਜ਼ ਸਮਾਰੋਹ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਰਨਰਾਇਣ ਸਿੰਘ, ਸਤਪਾਲ ਸਿੰਘ ਦੇਹੜਕਾ, ਕੈਪਟਨ ਨਰੇਸ਼ ਵਰਮਾ, ਸੰਤ ਸਿੰਘ ਬਸਰਾਉਂ, ਮੈਡਮ ਕੰਚਨ ਗੁਪਤਾ, ਰਾਜਪਾਲ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਮੂਹ ਪਤਵੰਤਿਆਂ ਨੇ ਸ: ਮੇਜਰ ਸਿੰਘ ਛੀਨਾ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਹਵਾ ਜ਼ਹਿਰੀਲੀ ਹੁੰਦੀ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਅਜਿਹੇ ਸਮੇਂ ਵਿੱਚ ਗੀਤ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਾ ਇੱਕ ਬਹੁਤ ਹੀ ਨੇਕ ਅਤੇ ਸਮੇਂ ਦੀ ਲੋੜ ਅਨੁਸਾਰ ਚੁੱਕਿਆ ਗਿਆ ਕਦਮ ਹੈ। ਟੀਮ ਦੇ ਮੈਂਬਰਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਗ੍ਰੀਨ ਪੰਜਾਬ ਮਿਸ਼ਨ ਦੇ ਇਸ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਵਿੱਚ ਸਹਿਯੋਗ ਦੇਣ।
ਪਿਛਲੀ ਖ਼ਬਰ ਪੰਚਾਇਤ ਵਿਭਾਗ ਵਲੋਂ ਪਿੰਡ ਛੋਕਰ ਦੀ ਸਰਪੰਚ ਮਨਿੰਦਰ ਕੌਰ ਬਹਾਲ ਅਗਲੀ ਖ਼ਬਰ ਕੈਂਸਰ ਗੈਸ ਫੈਕਟਰੀ ਭੂੰਦੜੀ ਅੱਗੇ ਝਾੜੂ ਸਾੜ ਕੇ ਭਗਵੰਤ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।