21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਦੁਸਹਿਰਾ ਮਨਾਇਆ

ਸਿੱਧਵਾਂ ਬੇਟ, 20 ਅਕਤੂਬਰ (ਜਸਵੰਤਮ ਸਿੰਘ ਸਲੇਮਪੁਰੀ) ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮੈਡਮ ਕੰਚਣ ਰਾਣੀ ਗੁਪਤਾ ਦੀ ਰਹਿਨੁਮਾਈ ਹੇਠ ‘ਬਦੀ ’ਤੇ ਨੇਕੀ ਦੀ ਜਿੱਤ’ ਨੂੰ ਦਰਸਾਉਂਦੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਰਾਵਣ ਦੇ ਪੋਸਟਰ ਅਤੇ ਆਰਟ ਐਂਡ ਕਰਾਫਟ ਦੁਆਰਾ ਸੁੰਦਰ-ਸੁੰਦਰ ਆਕ੍ਰਿਤੀਆਂ ਬਣਾਈਆਂ।

ਅਜੀਤ ਡੈਸਕ 21-10-2026
ਸਿੱਧਵਾਂ ਬੇਟ, 20 ਅਕਤੂਬਰ (ਜਸਵੰਤਮ ਸਿੰਘ ਸਲੇਮਪੁਰੀ) ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਮੈਡਮ ਕੰਚਣ ਰਾਣੀ ਗੁਪਤਾ ਦੀ ਰਹਿਨੁਮਾਈ ਹੇਠ ‘ਬਦੀ ’ਤੇ ਨੇਕੀ ਦੀ ਜਿੱਤ’ ਨੂੰ ਦਰਸਾਉਂਦੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਰਾਵਣ ਦੇ ਪੋਸਟਰ ਅਤੇ ਆਰਟ ਐਂਡ ਕਰਾਫਟ ਦੁਆਰਾ ਸੁੰਦਰ-ਸੁੰਦਰ ਆਕ੍ਰਿਤੀਆਂ ਬਣਾਈਆਂ। ਸਕੂਲ ਵਿਚ ਵਿਦਿਆਰਥੀਆਂ ਦੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਖੂਬ ਅਨੰਦ ਮਾਣਿਆ ਅਤੇ ਆਪਣੀਆਂ ਕਲਾਵਾਂ ਵਿੱਚ ਹੋਰ ਨਿਖਾਰ ਲਿਆਂਦਾ। ਸਕੂਲ ਦੀ ਅਧਿਆਪਕਾਂ ਮੁਕੇਸ਼ ਰਾਣੀ ਨੇ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਿਆ ਲੈਣ ਅਤੇ ਸਚਾਈ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ, ਡਾਇਰੈਕਟਰ ਤੇਜਿੰਦਰ ਗੁਪਤਾ, ਪ੍ਰਿੰਸੀਪਲ ਕੰਚਨ ਰਾਣੀ, ਵਾਈਸ ਪ੍ਰਿੰਸੀਪਲ ਕਮਲੇਸ਼ ਗੁਪਤਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ।
ਪਿਛਲੀ ਖ਼ਬਰ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਚਕਰ ਦੇ ਬੱਚੇ ਗਏ ਟੂਰ ’ਤੇ ਅਗਲੀ ਖ਼ਬਰ ਦੇਤਵਾਲ ਕਬੱਡੀ ਟੂਰਨਾਮੈਂਟ ਮੇਜ਼ਬਾਨ ਕਬੱਡੀ ਟੀਮ ਨੇ ਜਿੱਤਿਆ, ਸ਼ਕਰਪੁਰ ਉਪ ਜੇਤੂ ਰਿਹਾ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।