ਕਸਬਾ ਹੰਬੜਾਂ ਵਿਖੇ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਵਲੋਂ ਜਾਗਰਣ ਕਰਵਾਇਆ ਲਸਾ
ਹੰਬੜਾਂ, 20 ਅਕਤੂਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਵਿਖੇ ਮੁੱਲਾਂਪੁਰ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਹੰਬੜਾਂ ਵਲੋਂ 15ਵਾਂ ਨਵਰਾਤਰੀ ਦੁਰਗਾ ਪੂਜਾ ਮਹਾਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨਵਰਾਤਰੀ ਦੇ ਪਵਿੱਤਰ ਮੌਕੇ ’ਤੇ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਸਵੇਰੇ ਅਤੇ ਸ਼ਾਮ ਦੀ ਆਰਤੀ, ਧਾਰਮਿਕ ਪਾਠ ਅਤੇ ਹੋਰ ਭਗਤੀਮਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਹੰਬੜਾਂ, 20 ਅਕਤੂਬਰ (ਮੇਜਰ ਹੰਬੜਾਂ)- ਕਸਬਾ ਹੰਬੜਾਂ ਵਿਖੇ ਮੁੱਲਾਂਪੁਰ ਰੋਡ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਦੁਰਗਾ ਪੂਜਾ ਅਤੇ ਛੱਠ ਪੂਜਾ ਸੇਵਾ ਸੁਸਾਇਟੀ ਹੰਬੜਾਂ ਵਲੋਂ 15ਵਾਂ ਨਵਰਾਤਰੀ ਦੁਰਗਾ ਪੂਜਾ ਮਹਾਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਨਵਰਾਤਰੀ ਦੇ ਪਵਿੱਤਰ ਮੌਕੇ ’ਤੇ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਸਵੇਰੇ ਅਤੇ ਸ਼ਾਮ ਦੀ ਆਰਤੀ, ਧਾਰਮਿਕ ਪਾਠ ਅਤੇ ਹੋਰ ਭਗਤੀਮਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਬਿਹਾਰ ਤੋਂ ਪਹੁੰਚੀ ਪ੍ਰਸਿੱਧ ਸੰਗੀਤ ਮੰਡਲੀ ਦੇਵੀ ਜਾਗਰਣ ਗਰੁੱਪ ਵਲੋਂ ਮਾਂ ਦੁਰਗਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮਹਾਂਮਾਈ ਦੇ ਜਾਗਰਣ ਦਾ ਉਦਘਾਟਨ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਅਤੇ ਸਰਪ੍ਰਸਤ ਤੇਜਾ ਸਿੰਘ ਗਿੱਲ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਮਹਾਂਮਾਈ ਦੇ ਜਾਗਰਣ ਦਾ ਖੂਬ ਆਨੰਦ ਮਾਣਿਆ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿਚ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮੋਹਨ ਸਿੰਘ ਵਿਰਕ ਸਮੇਤ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਾਗਰਣ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਅਜਿਹੇ ਸਮਾਗਮਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਦੱਸਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਯਾਦਵ, ਸਾਬਕਾ ਸਰਪੰਚ ਬਲਵੀ੍ਰ ਸਿੰਘ ਕਲੇਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ, ਕੈਸ਼ੀਅਰ ਰਾਮ ਇਕਬਾਲ ਠਾਕੁਰ, ਜਨਰਲ ਸਕੱਤਰ ਮੁਕੇਸ਼ ਠਾਕੁਰ, ਸਟੋਰ ਕੀਪਰ ਵੈਜਨਾਥ ਗੁਪਤਾ, ਉਪ ਪ੍ਰਧਾਨ ਰਾਜੇਸ਼ ਪ੍ਰਸਾਦ ਗੁਪਤਾ, ਅਰਜਨ ਗੁਪਤਾ, ਸੁਨੀਲ ਯਾਦਵ, ਪੰਕਜ ਸ਼ਰਮਾ, ਆਰ.ਬੀ. ਮਿਸ਼ਰਾ, ਸ਼ਸ਼ੀ ਠਾਕੁਰ, ਮਨੀਸ਼ ਕੁਮਾਰ ਗੁਪਤਾ, ਰਵੀ ਕੁਮਾਰ ਬਿੱਟੂ, ਸ਼ੰਭੂ ਯਾਦਵ, ਸੰਤੋਸ਼ ਕੁਮਾਰ, ਮਨੀਸ਼ ਯਾਦਵ, ਰਾਹੁਲ ਰਾਜ, ਕੁਸਮੇਰ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।