ਸਿੱਧਵਾਂ ਬੇਟ-ਲੁਧਿਆਣਾ ਰੋਡ ’ਤੇ ਰੇਤ ਦੇ ਟਿੱਪਰਾਂ ਦੀ ਭਰਮਾਰ, ਲੋਕਾਂ ਦਾ ਲੰਘਣਾ ਹੋਇਆ ਔਖਾ
ਭੂੰਦੜੀ, 19 ਅਕਤੂਬਰ (ਕੁਲਦੀਪ ਸਿੰਘ ਮਾਨ)-ਸਿੱਧਵਾਂ ਬੇਟ-ਲੁਧਿਆਣਾ ਰੋਡ ’ਤੇ ਟੁੱਟੀ ਹੋਈ ਸੜਕ ਦੀ ਮੁਰੰਮਤ ਹੋਣ ਤੋਂ ਬਾਅਦ ਸਿੱਧਵਾਂ ਬੇਟ ਵਲੋਂ ਰੇਤਾ ਲੈ ਕੇ ਆਉਣ ਵਾਲੇ ਟਿੱਪਰਾਂ ਦੀ ਆਵਾਜਾਈ ਵੱਡੀ ਪੱਧਰ ’ਤੇ ਵਧਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਭਾਰੀ ਵਾਹਨਾਂ ਦੀ ਤੇਜ਼ ਰਫ਼ਤਾਰ ਕਾਰਨ ਪਿੰਡਾਂ ਦੇ ਮੁੱਖ ਬਾਜ਼ਾਰਾਂ ਵਿਚੋਂ ਲੰਘਣਾ ਲੋਕਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਰਿਹਾ।
ਸਿੱਧਵਾਂ ਬੇਟ-ਲੁਧਿਆਣਾ ਰੋਡ ’ਤੇ ਬਿਨਾਂ ਨੰਬਰ ਪਲੇਟ ਵਾਲੇ ਟਿੱਪਰ ’ਤੇ ਪਾਟੀ ਹੋਈ ਤਰਪਾਲ, ਉੱਡਦੀ ਰੇਤ ਦਿਖਾਈ ਦੇ ਰਹੀ ਹੈ। ਤਸਵੀਰ : ਕੁਲਦੀਪ ਸਿੰਘ ਮਾਨ
20-10-2026