19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੁੜ ਵਾਗਡੋਰ ਸੰਭਾਲਣ ਲਈ ਪੱਬਾਂ ਭਾਰ ਹਨ-ਮੋਹਨ ਸਿੰਘ ਵਿਰਕ ਕਿਹਾ, ਹਲਕਾ ਵਿਧਾਇਕ ਸੰਗੋਵਾਲ ਨੇ ਹਲਕੇ ’ਚ ਰਿਕਾਰਡ ਤੋੜ ਵਿਕਾਸ ਕਰਵਾਏ

ਹੰਬੜਾਂ, 18 ਅਕਤੂਬਰ (ਮੇਜਰ ਹੰਬੜਾਂ ) ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ‘ਚ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ –ਤੇ ਚੱਲ ਰਹੇ ਹਨ, ਦੀ ਵੱਡੀਗਿਣਤੀ ’ਚ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਿਆ ਗਿਆ ਹੈ, ਜੋ ਕਿ ‘ਆਪ’ ਸਰਕਾਰ ਦੀ ਪਹਿਲ ਕਦਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਮੋਹਨ ਸਿੰਘ ਵਿਰਕ ਨੇ ਕਸਬਾ ਹੰਬੜਾਂ, ਸਲੇਮਪੁਰ ਸਮੇਤ ਗੋਸਪੁਰ ਅਦਿ ਪਿੰਡਾਂ ਦੇ ਘਰ ਘਰ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਅਜੀਤ ਡੈਸਕ 19-10-2026
ਹੰਬੜਾਂ, 18 ਅਕਤੂਬਰ (ਮੇਜਰ ਹੰਬੜਾਂ ) ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ‘ਚ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ –ਤੇ ਚੱਲ ਰਹੇ ਹਨ, ਦੀ ਵੱਡੀਗਿਣਤੀ ’ਚ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਿਆ ਗਿਆ ਹੈ, ਜੋ ਕਿ ‘ਆਪ’ ਸਰਕਾਰ ਦੀ ਪਹਿਲ ਕਦਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਮੋਹਨ ਸਿੰਘ ਵਿਰਕ ਨੇ ਕਸਬਾ ਹੰਬੜਾਂ, ਸਲੇਮਪੁਰ ਸਮੇਤ ਗੋਸਪੁਰ ਅਦਿ ਪਿੰਡਾਂ ਦੇ ਘਰ ਘਰ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ‘ਆਪ’ ਆਗੂ ਮੋਹਨ ਵਿਰਕ ਨੇ ਕਿਹਾ ਜੋ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ। ਉਨ੍ਹਾਂ ਸਾਰੇ ਹੀ ਵਾਅਦਿਆਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ ਹੈ ਤੇ ਸੂਬੇ ਦੇ ਲੋਕ ਸਰਕਾਰ ਦੇ ਕੀਤੇ ਗਏ ਕੰਮਾਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੂਬੇ ਦੇ ਸੂਝਵਾਨ ਲੋਕ ਪੰਜਾਬ ਦੀ ਵਾਗਡੋਰ ਮੁੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੱਥ ਸੌਂਪਣਗੇ। ਉਨ੍ਹਾਂ ਨੇ ਕਿਹਾ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹਲਕਾ ਗਿੱਲ ਲਈ ਕਰੀਬ 8 ਹਸਪਤਾਲਾਂ ਦੇ ਨਾਲ ਨਾਲ ਕਈ ਹੋਰ ਪ੍ਰੋਜੈਕਟ ਦੇ ਨਾਲ ਹਲਕਾ ਗਿੱਲ ਵਿਚ ਨਵੀਆਂ ਸੜਕਾਂ ਵੀ ਬਣਾਈਆਂ ਗਈਆਂ ਹਨ, ਜੋ ਕਿ ਮਿਸਾਲ ਹਨ। ਵਿਰਕ ਨੇ ਕਿਹਾ ਮਾਨ ਸਰਕਾਰ ਦੇ ਖ਼ਿਲਾਫ਼ ਜੋ ਵਿਰੋਧੀਆਂ ਵਲੋਂ ਝੂਠਾ ਸਿਆਸੀ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਲੋਕ ਉਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ। ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦੇ ਕਰੌੜਾਂ ਰੁਪਏ ਦੇ ਫੰਡ ਪੰਜਾਬ ਨੂੰ ਨਾ ਦੇਣਾ ਨਿੰਦਣਯੋਗ ਵਤੀਰਾ ਹੈ। ਹੁਣ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸਮੇਤ ਹੋਰ ਵੀ ਪਾਰਟੀਆਂ ਨ ੂੰ ਮੂੰਹ ਨਹੀਂ ਲਾਉਣਗੇ ਤੇ ਪੰਜਾਬ ਦੀ ਵਾਗਡੋਰ ਫਿਰ ਤੋਂ ਆਪ ਪਾਰਟੀ ਨੂੰ ਦੇ ਕੇ ਦੁਬਾਰਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾਂ ਵਿਚ ਦੇ ਕੇ ਪੰਜਾਬ ਨੂੰ ਹੋਰ ਮਜ਼ਬੂਤ ਬਣਾਉਣਗੇ। ਇ ਸ ਮੌਕੇ ਪ੍ਰਧਾਨ ਰੁਲਦਾ ਸਿੰਘ, ਸਾਬਕਾ ਸਰਪੰਚ ਹਰਬੰਸ ਸਿੰਘ, ਮੁਹੰਮਦ ਦਸਤਗੀਰ, ਜਸਵੀਰ ਸਿੰਘ ਬੈਂਸ, ਸੋਹਣ ਸਿੰਘ ਬੈਂਸ, ਸਤਨਾਮ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਬੱਚਿਆਂ ਦਾ ਇਤਿਹਾਸਕ ਅਤੇ ਅਧਿਆਤਮਿਕ ਵਿੱਦਿਅਕ ਟੂਰ ਲਗਵਾਇਆ... ਅਗਲੀ ਖ਼ਬਰ ਧਾਲੀਵਾਲ ਪਰਿਵਾਰ ਨੂੰ ਲੱਗਿਆ ਗਹਿਰਾ ਸਦਮਾ, ਨੌਜਵਾਨ ਅਰਸ਼ਦੀਪ ਸਿੰਘ ਭੈਣੀ ਦਰੇੜਾ ਦੀ ਮੌਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।