13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਭੋਗ ’ਤੇ ਵਿਸ਼ੇਸ਼- ਸਮਾਜ ਸੇਵੀ ਸਵ: ਕਿਰਪਾਲ ਸਿੰਘ ਵਿਰਕ (ਹੰਬੜਾਂ)

ਹੰਬੜਾਂ-ਸਮਾਜ ਸੇਵੀ ਗੁਰਸਿੱਖ ਸ: ਕਿਰਪਾਲ ਸਿੰਘ ਵਿਰਕ ਦਾ ਜਨਮ 1952 ਵਿਚ ਪਿਤਾ ਸ: ਹਜੂਰਾ ਸਿੰਘ ਵਿਰਕ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪਿੰਡ ਹੰਬੜਾਂ ਵਿਖੇ ਹੋਇਆ। ਆਪ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਤੇ ਆਪਣੇ ਪਿਤਾ ਪੁਰਖੀ ਖੇਤੀਬਾੜੀ ਕਿੱਤੇ ’ਚ ਆਪਣੇ ਪਿਤਾ ਜੀ ਸਮੇਤ ਤਿੰਨ ਭੈਣਾਂ ਅਤੇ 4 ਭਰਾਵਾਂ ਦੇ ਸਾਂਝੇ ਪਰਿਵਾਰ ਵਿਚ ਹੱਡ ਭੰਨਵੀ ਮਿਹਨਤ ਕਰਦਿਆਂ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ’ਚ ਵੱਡਾ ਯੋਗਦਾਨ ਪਾਇਆ।

ਅਜੀਤ ਡੈਸਕ 13-10-2026
ਹੰਬੜਾਂ-ਸਮਾਜ ਸੇਵੀ ਗੁਰਸਿੱਖ ਸ: ਕਿਰਪਾਲ ਸਿੰਘ ਵਿਰਕ ਦਾ ਜਨਮ 1952 ਵਿਚ ਪਿਤਾ ਸ: ਹਜੂਰਾ ਸਿੰਘ ਵਿਰਕ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪਿੰਡ ਹੰਬੜਾਂ ਵਿਖੇ ਹੋਇਆ। ਆਪ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ ਤੇ ਆਪਣੇ ਪਿਤਾ ਪੁਰਖੀ ਖੇਤੀਬਾੜੀ ਕਿੱਤੇ ’ਚ ਆਪਣੇ ਪਿਤਾ ਜੀ ਸਮੇਤ ਤਿੰਨ ਭੈਣਾਂ ਅਤੇ 4 ਭਰਾਵਾਂ ਦੇ ਸਾਂਝੇ ਪਰਿਵਾਰ ਵਿਚ ਹੱਡ ਭੰਨਵੀ ਮਿਹਨਤ ਕਰਦਿਆਂ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ’ਚ ਵੱਡਾ ਯੋਗਦਾਨ ਪਾਇਆ। ਆਪ ਦਾ ਵਿਆਹ 1976 ਵਿਚ ਤਲਵੰਡੀ ਰਾਏਕਿ (ਰਾਏਕੋਟ) ਵਿਖੇ ਮਨਜੀਤ ਕੌਰ ਨਾਲ ਹੋਇਆ ਤੇ ਆਪ ਦੇ ਘਰ ਬੇਟਾ ਸਤਵਿੰਦਰ ਸਿੰਘ, ਬੇਟੀਆਂ ਹਰਵਿੰਦਰ ਕੌਰ ਅਤੇ ਜਸਵਿੰਦਰ ਕੌਰ ਦਾ ਜਨਮ ਹੋਇਆ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਆਪ ਦੇ ਧਰਮਪਤਨੀ ਬੀਬੀ ਮਨਜੀਤ ਕੌਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਪਰ ਆਪ ਨੇ ਆਪਣੇ ਧੀਆਂ ਪੁੱਤਰਾਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਆਪ ਨੇ ਆਪਣੀ ਪੋਤੀ ਹਸਨਪ੍ਰੀਤ ਕੌਰ ਤੇ ਪੋਤਰੇ ਕਾਕਾ ਕਰਨਵੀਰ ਸਿੰਘ ਨੂੰ ਕੈਨੇਡਾ ਵਿਖੇ ਭੇਜਣ ਦੇ ਨਾਲ ਘਰ ਦੀ ਜ਼ਿੰਮੇਵਾਰੀ ਸੰਭਾਲੀ ਰੱਖੀ ਤੇ ਆਪ ਜਿੱਥੇ ਲੰਮਾਂ ਸਮਾਂ ਗੁਰਦੁਆਰਾ ਸਾਹਿਬ ਚੜ੍ਹਦੀ ਕ ਲਾ ਹੰਬੜਾਂ ਵਿਖੇ ਬਤੌਰ ਮੈਨੇਜਰ ਵਜੋਂ ਸੇਵਾ ਨਿਭਾਉਂਦੇ ਰਹੇ। ਆਪ ਦੇ ਸਪੁੱਤਰ ਫੁੱਟਬਾਲ ਖਿਡਾਰੀ ਸਤਵਿੰਦਰ ਸਿੰਘ ਜੌਨੀ ਵਿਰਕ ਵੀ ਆਪ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਅੱਜ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜ ਰਹੇ ਹਨ। ਸਵ: ਕਿਰਪਾਲ ਸਿੰਘ ਵਿਰਕ ਨਮਿਤ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ 13 ਅਕਤੂਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਹੋ ਰਹੀ ਹੈ। - ਮੇਜਰ ਹੰਬੜਾਂ
ਪਿਛਲੀ ਖ਼ਬਰ ਗਿਆਨ ਨਾਲ ਜੁੜ ਕੇ ਮਨੁੱਖ ਚੰਗੇ-ਮਾੜੇ ਦੇ ਫ਼ਰਕ ਨੂੰ ਸਮਝਦਾ-ਬਾਬਾ ਤੇਜਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਚਕਰ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੁੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।