ਬੜੂੰਦੀ ਪੱਤੀ ਰੋਕੋਂ ’ਚ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਸੰਬੰਧੀ ਸਮਾਗਮ ਅੱਜ ਤੋਂ
ਲੋਹਟਬੱਦੀ, 11 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਸੰਪਰਦਾਇ ਦੇ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਅੱਜ ਮਿਤੀ 12 ਤੋਂ 18 ਅਕਤੂਬਰ ਤੱਕ ਪਿੰਡ ਬੜੂੰਦੀ ਪੱਤੀ ਰੋੋਕੋਂ ਸਥਿਤ ਨਾਨਕਸਰ ਠਾਠ ਵਿਖੇ ਕਰਵਾਏ ਜਾ ਰਹੇ ਹਨ। ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋ ਰਹੇ ਇਨ੍ਹਾਂ ਸਮਾਗਮਾਂ ’ਚ ਰੋਜ਼ਾਨਾ ਵੱਖ-ਵੱਖ ਸੰਤ-ਮਹਾਂਪੁਰਸ਼, ਰਾਗੀ ਸਿੰਘ ਰਾਤ 7:00 ਤੋਂ 8:30 ਵਜੇ ਤੱਕ ਸੰਗਤਾਂ ਨੂੰ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ।
ਲੋਹਟਬੱਦੀ, 11 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਸੰਪਰਦਾਇ ਦੇ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਅੱਜ ਮਿਤੀ 12 ਤੋਂ 18 ਅਕਤੂਬਰ ਤੱਕ ਪਿੰਡ ਬੜੂੰਦੀ ਪੱਤੀ ਰੋੋਕੋਂ ਸਥਿਤ ਨਾਨਕਸਰ ਠਾਠ ਵਿਖੇ ਕਰਵਾਏ ਜਾ ਰਹੇ ਹਨ। ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋ ਰਹੇ ਇਨ੍ਹਾਂ ਸਮਾਗਮਾਂ ’ਚ ਰੋਜ਼ਾਨਾ ਵੱਖ-ਵੱਖ ਸੰਤ-ਮਹਾਂਪੁਰਸ਼, ਰਾਗੀ ਸਿੰਘ ਰਾਤ 7:00 ਤੋਂ 8:30 ਵਜੇ ਤੱਕ ਸੰਗਤਾਂ ਨੂੰ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ।ਸਮਾਗਮਾਂ ਦੀਆਂ ਅੰਤਿਮ ਤਿਆਰੀਆਂ ਸਮੇਂ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਾਨਕਸਰ ਠਾਠ ਬੜੂੰਦੀ ਪੱਤੀ ਰੋਕੋਂ ਪੁੱਜ ਕੇ ਸੰਚਾਲਕ ਬਾਬਾ ਅਮਰ ਸਿੰਘ ਨਾਲ ਗੁਰਮਤਿ ਵਿਚਾਰਾਂ ਕੀਤੀਆਂ । ਉਨ੍ਹਾਂ ਕਿਹਾ ਕਿ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੇ ਨਾਨਕੇ ਨਗਰ ਪਿੰਡ ਬੜੂੰਦੀ ਵਿਖੇ ਆਏ ਦਿਨ ਧਾਰਮਿਕ ਸਰਗਰਮੀਆਂ ਰਾਹੀਂ ਲੋਕਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨੇ ਪ੍ਰਮਾਤਮਾ ਦੀ ਭਗਤੀ, ਜਪ-ਤਪ ਅਤੇ ਨਾਮ ਸਿਮਰਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਅਤੇ ਮਾਨਵਤਾ ਦੀ ਸੇਵਾ ਦਾ ਸੁਨੇਹਾ ਘਰ-ਘਰ ਪਹੁੰਚਾਇਆ। ਅੱਜ ਉਨ੍ਹਾਂ ਦੀ ਯਾਦ ’ਚ ਹੋਣ ਵਾਲੇ ਸਮਾਗਮ ਸਮੁੱਚੀ ਸੰਗਤ ਨੂੰ ਉਨ੍ਹਾਂ ਦੇ ਪਰਉਪਕਾਰਾਂ ਅਤੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦਾ ਵੱਡਾ ਜ਼ਰੀਆ ਹੈ। ਸਮਾਗਮ ਸੰਚਾਲਕ ਬਾਬਾ ਅਮਰ ਸਿੰਘ ਬੜੂੰਦੀ ਨੇ ਕਿਹਾ ਮੌਜੂਦਾ ਦੌਰ ਵਿੱਚ ਮਨੁੱਖ ਨੂੰ ਮਾਨਸਿਕ ਸ਼ਾਂਤੀ ਅਤੇ ਰੂਹਾਨੀ ਸਕੂਨ ਲਈ ਨਾਮ ਸਿਮਰਨ ਨਾਲ ਜੁੜਨਾ ਜ਼ਰੂਰੀ ਹੈ।ਪ੍ਰਧਾਨ ਸੁਖਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ 12 ਤੋਂ 15 ਅਕਤੂਬਰ ਤੱਕ ਬਾਬਾ ਰਵਿੰਦਰ ਸਿੰਘ ਅਜੋਨੀ ਤਖਾਣਬੱਧ ਵਾਲੇ, 16 ਅਕਤੂਬਰ ਨੂੰ ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਸੰਚਾਲਕ ਆਸ਼ਰਮ ਧਾਮ ਤਲਵੰਡੀ ਖੁਰਦ ਜਦਕਿ 17 ਅਤੇ 18 ਅਕਤੂਬਰ ਨੂੰ ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ ਵਾਲੇ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਨਾਮ ਸਿਮਰਨ ਨਾਲ ਜੋੜਨਗੇ।ਬਾਬਾ ਅਮਰ ਸਿੰਘ ਬੜੂੰਦੀ ਵਲੋੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠਾਠ ਦੇ ਸੇਵਾਦਾਰਾਂ ‘ਚ ਭਾਈ ਸੁਰਿੰਦਰ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਦਰਸ਼ਨ ਸਿੰਘ, ਭਾਈ ਗੁਰਸ਼ਰਨ ਸਿੰਘ, ਭਾਈ ਜੱਗਾ ਸਿੰਘ ਤੋਂ ਇਲਾਵਾ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਮੈਂਬਰ ਵਪਾਰ ਕਮਿਸ਼ਨ, ਬਸੰਤ ਸਿੰਘ ਭੱਟੀ ਖ਼ਾਲਸਾ, ਪਰਮੋਦ ਸਿੰਘ ਬਾਟਾ ਪੰਚ, ਜਗਪ੍ਰੀਤ ਸਿੰਘ ਜੱਗੀ ਸਰਪੰਚ ਤੁੰਗਾਹੇੜੀ, ਜਸਵਿੰਦਰ ਸਿੰਘ ਸਰਪੰਚ ਨੱਥੋਵਾਲ, ਨੰਬਰਦਾਰ ਜਗਤਾਰ ਸਿੰਘ ਭੋਲਾ ਬੜੂੰਦੀ, ਜਸਵੰਤ ਸਿੰਘ ਜੱਸ ਹਲਵਾਰਾ, ਪੰਚ ਅਵਤਾਰ ਸਿੰਘ, ਜਗਦੀਸ਼ ਸਿੰਘ ਬੈਂਕ ਵਾਲੇ, ਕਰਮ ਸਿੰਘ ਕਲੇਰ, ਕਰਮ ਸਿੰਘ ਸੇਖੋਂ, ਮਨਿੰਦਰ ਸਿੰਘ ਆਦਿ ਹਾਜਰ ਸਨ।