06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡਾ. ਕੰਗ ਨੇ ਸਿੱਧਵਾਂ ਬੇਟ ਦੇ ਮੁੱਖ ਖ਼ਰੀਦ ਕੇਂਦਰ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.

ਅਜੀਤ ਡੈਸਕ 06-10-2026
ਸਿੱਧਵਾਂ ਬੇਟ, 5 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਨੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਮੁੱਖ ਖ਼ਰੀਦ ਕੇਂਦਰ ਵਿਖੇ ਠਾਕਰ ਸਿੰਘ ਐਂਡ ਕੰਪਨੀ ਦੀ ਫੜ੍ਹ ’ਤੇ ਕਿਸਾਨਾਂ ਦੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਆਖਿਆ ਕਿ ਕਿਸਾਨਾਂ ਨੂੰ ਦਫ਼ਤਾਰ ਅਧੀਨ ਪੈਂਦੇ ਸਥਾਨਿਕ ਖ਼ਰੀਦ ਕੇਂਦਰ ਤੋਂ ਖ਼ਰੀਦ ਕੇਂਦਰ ਰਸੂਲਪੁਰ (ਜੰਡੀ), ਲੀਲਾਂ ਮੇਘ ਸਿੰਘ, ਭੂੰਦੜੀ, ਰਾਊਵਾਲ, ਗੋਰਸੀਆਂ ਮੱਖਣ, ਭੈਣੀ ਅਰਾਈਆਂ, ਲੋਧੀਵਾਲ ਅਤੇ ਪੱਤੀ ਮੁਲਤਾਨੀ ਦੇ ਖ਼ਰੀਦ ਕੇਂਦਰਾਂ ਵਿਚ ਆਪਣੀ ਫ਼ਸਲ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਝੋਨੇ ਦੀ ਖ਼ਰੀਦ ਸੰਬੰਧੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਪਹਿਲਾਂ ਹੀ ਮੌਸਮ ਦੀ ਭਾਰ ਝੱਲ ਰਹੇ ਕਿਸਾਨਾਂ ਨੂੰ ਹੋਰ ਤੰਗ-ਪ੍ਰੇਸ਼ਾਨ ਨਾਂ ਕੀਤਾ ਜਾਵੇ। ਉਨ੍ਹਾਂ ਆੜ੍ਹਤੀਆਂ ਨੂੰ ਵੀ ਅਪੀਲ ਕੀਤੀ ਕਿ ਖ਼ਰਾਬ ਮੌਸਮ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਖ਼ਰੀਦ ਕੇਂਦਰਾਂ ਵਿਚ ਤਿਰਪਾਲਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਾਰੇ ਕੇਂਦਰਾਂ ਵਿਚ ਖ਼ਰੀਦ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ ਤੇ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ‘ਆਪ’ ਬਲਾਕ ਪ੍ਰਧਾਨ ਬਲਕਾਰ ਸਿੰਘ ਲਾਡੀ, ਬਲਾਕ ਪ੍ਰਧਾਨ ਜਗਦੇਵ ਸਿੰਘ ਦਿਉਲ, ਬਲਾਕ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਸਲੇਮਪੁਰਾ, ਮੰਡੀ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਜਿੰਦਲ, ਲੇਖਕਾਰ ਸੀਮਾ ਰਾਣੀ, ਲਵਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਇੰਸ. ਸਤਨਾਮ ਸਿੰਘ ਮਾਰਕਫੈੱਡ, ਇੰਸ: ਰਾਹੁਲ ਕੌਸ਼ਲ ਪਨਗਰੇਨ ਇੰਸ: ਹਰਪ੍ਰੀਤ ਸਿੰਘ ਪਨਸਪ, ਇੰਸ: ਸਿਮਰਨਜੀਤ ਸਿੰਘ ਵੇਅਰਹਾਊਸ, ਸਰਪੰਚ ਦਵਿੰਦਰ ਸਿੰਘ ਸਲੇਮਪੁਰਾ, ਆੜ੍ਹਤੀਆ ਸੁਭਾਸ ਬਾਂਸਲ, ਹਰੀ ਓਮ, ਹਰਭਜਨ ਸਿੰਘ ਗਿੱਲ, ਕੁਲਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪੰਚ ਗੁਰਮੇਲ ਸਿੰਘ, ਗੁਲਵੰਤ ਸਿੰਘ ਜਥੇਦਰ, ਅਮਨਦੀਪ ਸਿੰਘ ਗੇਰਵਾਲ, ਅਮਰ ਸਿੰਘ ਗਿੱਲ, ਸਤੀਸ ਕੁਮਾਰ, ਜਰਨੈਲ ਸਿੰਘ ਪੰਨੂੰ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਵਲੋਂ ਕੈਲਪੁਰ ’ਚ ਵਿਕਾਸ ਕੰਮਾਂ ਦਾ ਉਦਘਾਟਨ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਪ੍ਰਾਇਮਰੀ ਖਿਡਾਰੀਆਂ ਵਲੋਂ 92 ਮੈਡਲਾਂ ਨਾਲ ਹੂੰਝਾ ਫੇਰ ਜਿੱਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।