ਜਗਪਾਲ ਸਿੰਘ ਚੁਣੇ ਗਏ ਸਹੌਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ
ਗੁਰੂਸਰ ਸੁਧਾਰ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਦੀ ਸਹੌਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਜਗਪਾਲ ਸਿੰਘ ਸਹੌਲੀ ਨੂੰ ਪ੍ਰਧਾਨ ਜਦਕਿ ਜਸਪਾਲ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਰਿੰਦਰ ਕੌਰ ਅੱਬੂਵਾਲ ਤੇ ਜਸਵਿੰਦਰ ਸਿੰਘ ਸਹੌਲੀ ਦੋਵਾਂ ਨੂੰ ਸਹਿਕਾਰੀ ਸਭਾ ਦਾ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ।
ਗੁਰੂਸਰ ਸੁਧਾਰ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਦੀ ਸਹੌਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਅਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਜਗਪਾਲ ਸਿੰਘ ਸਹੌਲੀ ਨੂੰ ਪ੍ਰਧਾਨ ਜਦਕਿ ਜਸਪਾਲ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਰਿੰਦਰ ਕੌਰ ਅੱਬੂਵਾਲ ਤੇ ਜਸਵਿੰਦਰ ਸਿੰਘ ਸਹੌਲੀ ਦੋਵਾਂ ਨੂੰ ਸਹਿਕਾਰੀ ਸਭਾ ਦਾ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਸਭਾ ਦੇ ਮੈਂਬਰਾਂ ਵਜੋਂ ਗੁਰਮੀਤ ਸਿੰਘ, ਗੁਰਮੇਲ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਕੌਰ, ਸੁਰਿੰਦਰ ਸਿੰਘ (ਸਾਰੇ ਸਹੌਲੀ ਨਿਵਾਸੀ) ਤੇ ਹਰਪ੍ਰੀਤ ਸਿੰਘ ਅੱਬੂਵਾਲ ਦੀ ਚੋਣ ਕੀਤੀ ਗਈ। ਚੁਣੇ ਗਏ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪਿੰਡ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ, ਨੰਬਰਦਾਰ ਹਰਵਿੰਦਰ ਸਿੰਘ ਲਿੱਟ ਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਸਿਰੋਪਾਓ ਭੇਟ ਕਰਕੇ ਅਤੇ ਹਾਰ ਪਹਿਨਾ ਕੇ ਸਨਮਾਨ ਕੀਤਾ। ਸਰਪੰਚ ਪਲਵਿੰਦਰ ਸਿੰਘ ਲਿੱਟ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਪਿੰਡਾਂ ਦੀ ਆਰਥਿਕਤਾ ਦੀ ਮਜ਼ਬੂਤ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਨਵੀਂ ਕਮੇਟੀ ਨੂੰ ਵਧਾਈ ਦਿੰਦਿਆਂ ਕਿਸਾਨਾਂ ਅਤੇ ਸਹਿਕਾਰੀ ਸਭਾ ਦੀ ਬਿਹਤਰੀ ਦੀ ਆਸ ਪ੍ਰਗਟ ਕੀਤੀ। ਨੰਬਰਦਾਰ ਹਰਵਿੰਦਰ ਸਿੰਘ ਲਿੱਟ ਨੇ ਕਿਹਾ ਕਿ ਸਹਿਕਾਰੀ ਸਭਾ ਸਹੌਲੀ ਕਿਸਾਨਾਂ ਨੂੰ ਖੇਤੀਬਾੜੀ ਕਰਜ਼ੇ, ਖਾਦ-ਬੀਜ, ਖੇਤੀ ਸੰਦਾਂ ਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਸਮੇਤ ਉਨ੍ਹਾਂ ਦੀ ਆਰਥਿਕ ਤਰੱਕੀ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਲਿੱਟ, ਨੰਬਰਦਾਰ ਹਰਵਿੰਦਰ ਸਿੰਘ ਲਿੱਟ, ਸਾਬਕਾ ਸਰਪੰਚ ਤੇ ਬਲਾਕ ਕਾਂਗਰਸ ਸੁਧਾਰ ਪ੍ਰਧਾਨ ਰਵਿੰਦਰ ਸਿੰਘ ਅੱਬੂਵਾਲ, ਸਰਪੰਚ ਜਸਵੀਰ ਸਿੰਘ ਅੱਬੂਵਾਲ, ਸਾਬਕਾ ਸਰਪੰਚ ਮਲਕੀਤ ਸਿੰਘ ਸਹੌਲੀ, ਗੁਰਦਿਆਲ ਸਿੰਘ, ਧਰਮਿੰਦਰ ਸਿੰਘ, ਪੰਚ ਤੇਜਪਾਲ ਸਿੰਘ, ਵਰਿੰਦਰ ਸਿੰਘ ਸੰਘੇੜਾ ਬਲਾਕ ਪ੍ਰਧਾਨ ਭਾਕਿਯੂ ਦੁਆਬਾ, ਕਿਰਨਪਾਲ ਸਿੰਘ, ਮੋਹਣ ਸਿੰਘ, ਜਸਵੰਤ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਹਰਮੀਤ ਸਿੰਘ ਲਿੱਟ, ਹਰਜੀਤ ਸਿੰਘ, ਕੈਪਟਨ ਰਣਬੀਰ ਸਿੰਘ, ਨੰਬਰਦਾਰ ਸੁਖਬੀਰ ਸਿੰਘ, ਨੰਬਰਦਾਰ ਜਸਵੀਰ ਸਿੰਘ ਅੱਬੂਵਾਲ ਆਦਿ ਸਮੇਤ ਹੋਰ ਪਿੰਡ ਵਾਸੀ, ਪਤਵੰਤੇ ਤੇ ਕਿਸਾਨ ਵੀਰ ਹਾਜ਼ਰ ਸਨ।