ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਾਂਧੀ ਜੈਅੰਤੀ ਮਨਾਈ
ਸਿੱਧਵਾਂ ਬੇਟ, 1 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਾਂਧੀ ਜਯੰਤੀ ਮਨਾਈ ਗਈ। ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਗਾਂਧੀ ਜਯੰਤੀ ਨਾਲ ਸੰਬੰਧਿਤ ਭਾਸ਼ਣ ਪੇਸ਼ ਕੀਤੇ ਅਤੇ ਸਕੂਲ ਦੀ ਅਧਿਆਪਕਾ ਮੁਕੇਸ਼ ਰਾਣੀ ਅਤੇ ਮਨਦੀਪ ਕੌਰ ਨੇ ਬੱਚਿਆਂ ਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਗਾਂਧੀ ਜੀ ਦੇ ਵਿਚਾਰਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਅਜੀਤ ਡੈਸਕ
02-10-2026