ਗੁਰਦੁਆਰਾ ਬਾਬੇ ਸ਼ਹੀਦ ਪਿੰਡ ਬੱਸੀਆਂ ਵਿਖੇ ਮਾਨਵਤਾ ਦੀ ਭਲਾਈ ਲਈ 8ਵਾਂ ਖ਼ੂਨਦਾਨ ਕੈਂਪ ਲਗਾਇਆ
ਰਾਏਕੋਟ, 29 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਜਗਰਾਉਂ ਰੋਡ ਪਿੰਡ ਬੱਸੀਆਂ ਵਿਖੇ ਸਥਿਤ ਗੁਰਦੁਆਰਾ ਬਾਬੇ ਸ਼ਹੀਦ ਐਂਬੂਲੈਂਸ ਤੇ ਮੁਰਚਰੀ ਦੀ ਪ੍ਰਬੰਧਕ ਕਮੇਟੀ ਵਲੋਂ ਸਮਾਜ ਸੇਵੀ ਸੰਸਥਾ ‘ਫ਼ਤਿਹ ਬਲੱਡ ਸੇਵਾ ਲੁਧਿਆਣਾ’ ਦੇ ਵਿਸ਼ੇਸ਼ ਸਹਿਯੋਗ ਨਾਲ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਉਤਸ਼ਾਹ ਨਾਲ ਲਗਾਇਆ। ਖੂਨਦਾਨ ਕੈਂਪ ਵਿਚ ਰਘੂਨਾਥ ਹਸਪਤਾਲ ਲੁਧਿਆਣਾ ਤੇ ਇੰਡਸ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਖ਼ੂਨ ਇਕੱਤਰ ਕੀਤਾ।
ਅਜੀਤ ਡੈਸਕ
30-09-2026