25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ ਲੜਕੀਆਂ ਦੀ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਜਾਰੀ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸੀ. ਬੀ.

ਅਜੀਤ ਡੈਸਕ 25-09-2026
ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ) ਵਲੋਂ ਲੜਕੀਆਂ ਦੀ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਜਾਰੀ ਹੈ। ਅੱਜ ਦੇ ਮੁਕਾਬਲੇ ਸ਼ੁਰੂ ਕਰਵਾਉਣ ਲਈ ਸੀ.ਬੀ.ਐੱਸ.ਈ ਅਬਜ਼ਰਬਰ ਦਲੀਪ ਪਾਂਡੇ ਉਚੇਚਾ ਪਹੁੰਚੇ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਨਜ਼ਰਸਾਨੀ ਹੇਠ ਵਾਲੀਬਾਲ ਮੁਕਾਬਲਿਆਂ ਦੌਰਾਨ ਅੰਡਰ-14 ’ਚ ਸ੍ਰੀ ਪ੍ਰਕਾਸ਼ ਵਿੱਦਿਆ ਨਿਕੇਤਨ ਆਂਧਰਾ ਪ੍ਰਦੇਸ਼ ਟੀਮ ਨੇ ਐੱਨ.ਆਈ.ਐੱਮ.ਐੱਸ ਦੁਬਈ ਟੀਮ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਐੱਮ.ਪੀ.ਐੱਸ ਕਲਵਰ ਜੈਪੁਰ (ਰਾਜਸਥਾਨ), ਮੇਜ਼ਬਾਨ ਈਸਟੁਵੁੱਡ ਸਕੂਲ ਮੰਡੀ ਮੁੱਲਾਂਪੁਰ, ਮਿਲੇਨੀਅਮ ਨੈਸ਼ਨਲ ਸਕੂਲ ਪੁਣੇ, ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ, ਹੋਰ ਟੀਮਾਂ ਜਿੱਤਾਂ ਦਰਜ ਕਰਕੇ ਅਗਲੇ ਰਾਊਂਡ ਵਿਚ ਪਹੁੰਚੀਆਂ। ਅੰਡਰ-17 ਵਰਗ ਵਿਚ ਨਿਸ਼ਾਨ ਅਕੈਡਮੀ ਮੁਕਤਸਰ ਸਾਹਿਬ, ਡੀ.ਏ.ਵੀ ਪਬਲਿਕ ਸਕੂਲ ਵਸੰਤ ਕੁੰਜ ਦਿੱਲੀ, ਇੰਡੀਅਨ ਐਜੂਕੇਸ਼ਨਲ ਸਕੂਲ ਕੁਵੈਤ, ਫੈਲੋਸ਼ਿਪ ਮਿਸ਼ਨ ਸਕੂਲ ਜੈਪੁਰ (ਰਾਜਸਥਾਨ), ਹੋਰ ਕਈ ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਅੰਡਰ-19 ਵਰਗ ਵਿਚ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਸਮੇਂ ਪਤੰਜਲੀ ਰਿਸ਼ੀਕੁਲ ਪ੍ਰੱਗਿਆਰਾਜ (ਯੂ.ਪੀ) ਟੀਮ ਨੇ ਵਾਈਸ ਇੰਡੀਅਨ ਅਕੈਡਮੀ ਯੂ.ਏ.ਈ ਟੀਮ ਨੂੰ ਹਰਾਇਆ, ਡੀ.ਏ.ਵੀ ਪਬਲਿਕ ਸਕੂਲ ਲੁਧਿਆਣਾ ਨੇ ਇੰਡੀਅਨ ਸਕੂਲ ਓਮਾਨ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਮਿਲੇਨੀਅਮ ਨੈਸ਼ਨਲ ਸਕੂਲ ਪੁਣੇ, ਸ਼੍ਰੀ ਵਿਸ਼ਿਸ਼ਟ ਵਿਦੱਈਆ ਗੁਜਰਾਤ, ਲਕਸ਼ਮੀ ਪਬਲਿਕ ਸਕੂਲ ਨਵੀਂ ਦਿੱਲੀ, ਹੋਰ ਟੀਮਾਂ ਨੇ ਜਿੱਤਾਂ ਦਰਜ ਕਰਕੇ ਅਗਲੇ ਰਾਊਂਡ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਅਨੁਸਾਰ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦੇ ਲੀਗ ਮੈਚਾਂ ਬਾਅਦ ਸੈਮੀਫਾਈਨਲ ਤੇ ਫਾਈਨਲ ਮੈਚ ਐਤਵਾਰ 27 ਸਤੰਬਰ ਨੂੰ ਹੋਣਗੇਂ, ਜੇਤੂ, ਉੱਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਐੱਮ.ਐੱਲ.ਏ. ਰਮਿੰਦਰ ਆਵਲਾ ਵਲੋਂ ਹੋਵੇਗੀ।
ਪਿਛਲੀ ਖ਼ਬਰ ਧਰਨਿਆਂ ’ਚੋਂ ਪੈਦਾ ਹੋਈ ‘ਆਪ’ ਪਾਰਟੀ ਹੁਣ ਖ਼ੁਦ ਧਰਨਿਆਂ ਤੋਂ ਡਰਨ ਲੱਗੀ-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਗਲੀ ਖ਼ਬਰ ‘ਆਪ’ ਸਰਕਾਰ ਨਸ਼ਿਆਂ ਨੂੰ ਰੋਕਣ ’ਚ ਨਾਕਾਮ ਸਿੱਧ ਹੋਈ-ਜੱਗਾ ਭੰਦੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।