23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਕਾਲੀ ਦਲ ਵਾਰਿਸ ਪੰਜਾਬ ਦੀ ਮੇਲਾ ਛਪਾਰ ਕਾਨਫ਼ਰੰਸ ਸਾਰੇ ਰਿਕਾਰਡਤੋੜ ਦੇਵੇਗੀ-ਹਰਵੀਰ ਇਯਾਲੀ

ਅਹਿਮਦਗੜ੍ਹ, 22 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ 26 ਸਤੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਕਾਨਫ਼ਰੰਸ ਸਬੰਧੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਹਰ ਵਰਗ ਦੇ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਅੰਦਰ ਜੋ ਜੋਸ਼ ਤੇ ਉਤਸ਼ਾਹ ਦਿਖ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਕਾਨਫ਼ਰੰਸ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵਾਂ ਇਤਿਹਾਸ ਸਿਰਜੇਗੀ। ਇਸ ਸਬੰਧੀ ਦਾਅਵਾ ਕਰਦਿਆਂ ਅੱਜ ਸ.

ਅਜੀਤ ਡੈਸਕ 23-09-2026
ਅਹਿਮਦਗੜ੍ਹ, 22 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ 26 ਸਤੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਕਾਨਫ਼ਰੰਸ ਸਬੰਧੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਹਰ ਵਰਗ ਦੇ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਅੰਦਰ ਜੋ ਜੋਸ਼ ਤੇ ਉਤਸ਼ਾਹ ਦਿਖ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਕਾਨਫ਼ਰੰਸ ਪਿਛਲੇ ਸਾਰੇ ਰਿਕਾਰਡ ਤੋੜ ਕੇ ਨਵਾਂ ਇਤਿਹਾਸ ਸਿਰਜੇਗੀ। ਇਸ ਸਬੰਧੀ ਦਾਅਵਾ ਕਰਦਿਆਂ ਅੱਜ ਸ. ਹਰਵੀਰ ਸਿੰਘ ਇਯਾਲੀ ਨੇ ਸਰਕਲ ਲਤਾਲਾ ਦੇ ਪਿੰਡਾਂ ’ਚ ਦੌਰਾ ਕਰਦੇ ਦੱਸਿਆ ਕਿ ਵਾਰਿਸ ਪੰਜਾਬ ਦੇ ਪਾਰਟੀ ਦੇ ਮਾਲਵਾ ਜ਼ੋਨ ਦੇ ਇੰਚਾਰਜ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ, ਗਿੱਲ, ਪਾਇਲ, ਰਾਏਕੋਟ, ਜਗਰਾਉਂ ਆਦਿ ਵਿਚ ਵੱਡੇ ਪੱਧਰ ’ਤੇ ਮੀਟਿੰਗਾਂ ਕਰ ਰਹੇ ਹਨ ਜਿੰਨ੍ਹਾਂ ਨਾਲ ਸਾਰੇ ਹਲਕਿਆਂ ਦੇ ਇੰਚਾਰਜ ਪੂਰੀ ਤਨਦੇਹੀ ਨਾਲ ਕਾਨਫ਼ਰੰਸ ਨੂੰ ਵਿਸ਼ਾਲ ਬਣਾਉਣ ਲਈ ਪੁਰਜ਼ੋਰ ਯਤਨਾਂ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਵਰਕਰਾਂ ਦੇ ਵੱਡੇ ਕਾਫ਼ਲਿਆਂ ਨਾਲ ਆਉਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਹੁਣ ਕਾਨਫ਼ਰੰਸ ਵਾਲੀ ਥਾਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਜਿੱਥੇ ਵਿਸ਼ਾਲ ਵਾਟਰਪਰੂਫ ਪੰਡਾਲ ਅਤੇ ਦੋ ਥਾਵਾਂ ’ਤੇ ਵੱਡੀ ਪਾਰਕਿੰਗ ਲਈ ਜਗ੍ਹਾ ਲੈ ਲਈ ਗਈ ਹੈ ਅਤੇ ਨਾਲ ਹੀ ਪੰਡਾਲ ਅੰਦਰ ਗਰਮੀ ਤੋਂ ਰਾਹਤ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਸ. ਹਰਵੀਰ ਸਿੰਘ ਇਯਾਲੀ ਨੇ ਦੱਸਿਆ ਕਿ ਸਤਿਕਾਰਯੋਗ ਬੀਬੀਆਂ ਭੈਣਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ, ਜਿੰਨ੍ਹਾਂ ਲਈ ਅਲੱਗ ਥਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਹਰਵੀਰ ਸਿੰਘ ਇਯਾਲੀ ਨਾਲ ਸਰਕਲ ਜਥੇਦਾਰ ਜਗਤਾਰ ਸਿੰਘ ਲਤਾਲਾ ਬਲਾਕ ਸੰਮਤੀ ਮੈਂਬਰ, ਗੋਗੀ ਧੂਰਕੋਟ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ ਕੁਲਾਰ ਗੁੱਜਰਵਾਲ, ਸਾਬਕਾ ਸਰਪੰਚ ਬਲਜੀਤ ਸਿੰਘ ਛਪਾਰ, ਜਥੇਦਾਰ ਗੁਰਦੀਪ ਸਿੰਘ ਭੱਠਾਧੂਹਾ. ਤਰਲੋਚਨ ਸਿੰਘ ਘੁੰਗਰਾਣਾ, ਹਿੰਮਤ ਸਿੰਘ ਛਪਾਰ, ਉਪਦੇਸ਼ ਸਿੰਘ ਰੰਗੂਵਾਲ, ਜਸਪਾਲ ਸਿੰਘ ਪਾਲੀ, ਕੁਲਦੀਪ ਸਿੰਘ ਘੁੰਗਰਾਣਾ, ਗੁਰਪ੍ਰੀਤ ਗੋਪੀ ਫੱਲੇਵਾਲ, ਬਿੱਲੂ ਫੱਲੇਵਾਲ, ਸਾਬਕਾ ਸਰਪੰਚ ਕਾਂਸ਼ੀ ਰਾਮ ਮਿੰਨੀ ਛਪਾਰ. ਲਖਬੀਰ ਸਿੰਘ ਫੱਲੇਵਾਲ, ਜਗਮੋਹਨ ਸਿੰਘ ਫੱਲੇਵਾਲ, ਕੁਲਵੰਤ ਸਿੰਘ ਫੱਲੇਵਾਲ, ਜਗਮੇਲ ਸਿੰਘ ਲਤਾਲਾ, ਦੀਪਾ ਫੱਲੇਵਾਲ, ਹੁਸ਼ਿਆਰ ਸਿੰਘ ਛਪਾਰ, ਵਿੱਕੀ ਛਪਾਰ, ਨਰਿੰਦਰ ਸਿੰਘ ਛਪਾਰ, ਕੁਲਦੀਪ ਸਿੰਘ ਰੰਗੂਵਾਲ, ਮਨਪ੍ਰੀਤ ਸਿੰਘ ਰੰਗੂਵਾਲ ਵੀ ਵਿਸ਼ੇਸ਼ ਕਰਕੇ ਸ਼ਾਮਿਲ ਸਨ।
ਪਿਛਲੀ ਖ਼ਬਰ ਨਰਿੰਦਰ ਬਹਿਲ ਨੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਲਗਾਉਣ ਲਈ ਦਿੱਤਾ 51 ਹਜ਼ਾਰ ਦਾ ਚੈੱਕ ਅਗਲੀ ਖ਼ਬਰ ਦਰੱਖ਼ਤ ਦੀ ਗੈਰ-ਕਾਨੂੰਨੀ ਕਟਾਈ ਦਾ ਮਾਮਲਾ ਥਾਣਾ ਸੁਧਾਰ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।