ਸਤਲੁਜ ਦਰਿਆ ਵਿਚੋਂ ਸਫ਼ਾਈ ਦੇ ਨਾਂਅ ’ਤੇ ਰੇਤਾ ਚੁੱਕ ਰਹੀ ਕੰਪਨੀ ਨੇ ਸਾਰੀਆਂ ਹੱਦਾਂ ਨੂੰ ਕੀਤਾ ਪਾਰ
ਪਾਣੀ ਦਾ ਵਹਾਅ ਵਧਣ ਕਾਰਨ ਸਤਲੁਜ ਦੇ ਪੁਲ ਹੇਠਾਂ ਗੱਡੀਆਂ ਲੰਘਾਉਣ ਲਈ ਪੁਲੀ ਵਾਲਾ ਪੁਲ ਬਨਾਉਣ ਦੀ ਕੋਸ਼ਿਸ਼
ਸਿੱਧਵਾਂ ਬੇਟ, 20 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾਉਂਂ-ਜਲੰਧਰ ਮਾਰਗ ’ਤੇ ਬਣੇ ਪੁਲ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ ਸਤਲੁਜ ਦਰਿਆ ਦੀ ਸਫ਼ਾਈ ਕਰਨ ਦਾ ਬਹਾਨਾ ਲਗਾ ਕੇ ਕੰਮ ਕਰ ਰਹੀ ਐੱਮ. ਕੇ.
ਸਿੱਧਵਾਂ ਬੇਟ, 20 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਗਰਾਉਂਂ-ਜਲੰਧਰ ਮਾਰਗ ’ਤੇ ਬਣੇ ਪੁਲ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ ਸਤਲੁਜ ਦਰਿਆ ਦੀ ਸਫ਼ਾਈ ਕਰਨ ਦਾ ਬਹਾਨਾ ਲਗਾ ਕੇ ਕੰਮ ਕਰ ਰਹੀ ਐੱਮ.ਕੇ.ਸੀ.ਆਈ.ਐੱਲ ਕੰਪਨੀ ਨੇ ਅੱਜ ਉਸ ਸਮੇਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ, ਜਦੋਂ ਦਰਿਆ ਸਤਲੁਜ ਦੇ ਪਾਣੀ ਦਾ ਵਹਾਅ ਵਧਣ ਕਾਰਣ ਉਕਤ ਕੰਪਨੀ ਵੱਲੋਂ ਆਪਣੇ ਵਾਹਨ ਅੰਦਰ ਤੱਕ ਲਿਜਾਣ ਲਈ ਬਣਾਏ ਗਏ ਰਸਤੇ ਵਿਚ ਪਾਣੀ ਭਰ ਗਿਆ ਅਤੇ ਫਿਰ ਕੰਪਨੀ ਨੇ ਆਪਣੇ ਵਾਹਨ ਲੰਘਾਉਣ ਦੇ ਮਨਸ਼ੇ ਨਾਲ ਇਸ ਮਾਰਗ ’ਤੇ ਬਣੇ ਪੁਲ ਦੇ ਹੇਠਾਂ ਹੀ ਸੀਮੈਂਟ ਵਾਲੇ ਵੱਡੇ ਪਾਈਪ ਦੱਬ ਕੇ ਰਸਤਾ ਬਨਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਭਿਣਕ ਲੱਗਣ ਉਪਰੰਤ ਜਦੋਂ ਪੱਤਰਕਾਰਾਂ ਦੀ ਟੀਮ ਮੌਕੇ ’ਤੇ ਪੁੱਜੀ ਤਾਂ ਉੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਵਿਖਾਈ ਨਹੀਂ ਦੇ ਰਹੀ ਸੀ। ਕੰਪਨੀ ਦੇ ਕਰਿੰਦੇ ਜਿੱਥੇ ਬਣਾਏ ਜਾ ਰਹੇ ਪੁਲ ਦੀ ਰੂਪ ਰਖਾ ਨੂੰ ਹੋਰ ਵਧਾਉਣ ਦੀਆਂ ਵਿਉਂਤਾਂ ਬਣਾ ਰਹੇ ਸਨ, ਉੱਥੇ ਪੁਲ ਦੇ ਹੇਠਾਂ ਪੋਕਲਾਈਨ ਮਸੀਨਾਂ ਅਤੇ ਹੋਰ ਸਾਜੋ ਸਮਾਨ ਦਾ ਜਮਾਵਾੜਾ ਲੱਗਾ ਹੋਇਆ ਸੀ। ਜਦਕਿ ਮਾਨ ਸਰਕਾਰ ਅਕਸਰ ਹੀ ਕਹਿੰਦੀ ਹੈ ਕਿ ਦਰਿਆ ਵਿਚ ਪੋਕਲਾਈਨ ਮਸ਼ੀਨਾਂ ਨਹੀਂ ਚਲਾਈਆਂ ਜਾ ਸਕਦੀਆਂ। ਦੂਜੇ ਪਾਸੇ ਭਾਵੇਂ ਇਸ ਦਰਿਆ ਦੀ ਸਫ਼ਾਈ ਦੇ ਨਾਂਅ ’ਤੇ ਹੋ ਰਹੀ ਮਾਈਨਿੰਗ ਵਾਲੇ ਰਕਬੇ ਨੂੰ ਲੈ ਕੇ ਹਜਾਰਾ ਸਿੰਘ ਨਾਮੀ ਇੱਕ ਵਿਅਕਤੀ ਵਲੋਂ ਮਾਣਯੋਗ ਹਾਈਕੋਰਟ ਵਿਚ ਪਾਈ ਪਟੀਸ਼ਨ ’ਤੇ ਇਸ ਜਗ੍ਹਾ ’ਤੇ 30-9-26 ਤੱਕ ਮਾਈਨਿੰਗ ’ਤੇ ਰੋਕ ਲਗਾ ਕੇ ਕੰਪਨੀ ਕੋਲੋਂ ਹੋਰ ਸਬੂਤ ਮੰਗੇ ਗਏ ਹਨ।ਪਰ ਇਸ ਦੇ ਬਾਵਜੂਦ ਵੀ ਕੰਪਨੀ ਵਲੋਂ ਰੇਤਾ ਚੁੱਕਣ ਦੇ ਨਾਲ-ਨਾਲ ਹੁਣ ਕਾਨੂੰਨ ਦੀਆਂ ਹੋਰ ਧੱਜੀਆਂ ਉਡਾਉਣੀਆਂ ਸ਼ੂਰੂ ਕੀਤੀਆਂ ਹੋਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਹਜਾਰਾ ਸਿੰਘ ਆਪ ਵਿਦੇਸ਼ ਵਿਚ ਹੈ। ਇਸ ਦੌਰਾਨ ਹਜ਼ਾਰਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸਾਡੀ ਗੱਲ ਨਹੀਂ ਮੰਨ ਰਿਹਾ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਮਹਿਕਮਾ ਡਰੇਨਜ਼ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਮੌਕੇ ’ਤੇ ਕਦੀ ਵੀ ਵਿਖਾਈ ਨਹੀਂ ਦਿੱਤਾ। ਇਸ ਸੰਬੰਧੀ ਜਦੋਂ ਡਰੇਨਜ਼ ਵਿਭਾਗ ਦੇ ਸੰਬੰਧਿਤ ਐੱਸ.ਡੀ.ਓ. ਨਾਲ ਮੋਬਾਇਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਜਿਸ ਤੋਂ ਡਰੇਨਜ਼ ਵਿਭਾਗ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਵਿਖਾਈ ਦੇ ਰਿਹਾ ਹੈ।