ਦੀ ਕੁਲਾਰ ਖੇਤੀਬਾੜੀ ਸਹਿਕਾਰੀ ਸਭਾ ਨੇ ਕਿਸਾਨ ਵੀਰਾਂ ਨੂੰ ਸਹੂਲਤ ਦੇਣ ਲਈ ਸਬਸਿਡੀ ’ਤੇ ਮਲਚਰ ਤੇ ਉਲਟਾਵਾਂ ਹਲ ਲਿਆਂਦੇ
ਚੌਂਕੀਮਾਨ, 9 ਸਤੰਬਰ (ਤੇਜਿੰਦਰ ਸਿੰਘ ਚੱਢਾ)-ਦੀ ਕੁਲਾਰ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਕੁਲਾਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨਾਂ ਨੂੰ ਸਹੂਲਤ ਦਿੰਦਿਆ ਸਬਸਿਡੀ ’ਤੇ ਮਲਚਰ ਤੇ ਉਲਟਾਵੇਂ ਹਲ ਖ਼ਰੀਦੇ ਗਏ। ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਨਿਰਪਾਲ ਸਿੰਘ ਸੰਧੂ, ਮੀਤ ਪ੍ਰਧਾਨ ਗੁਰਦੀਪ ਸਿੰਘ ਕਾਲਾ ਕੁਲਾਰ, ਮੀਤ ਪ੍ਰਧਾਨ ਬਾਬਾ ਗੁਰਜੀਤ ਸਿੰਘ ਕੁਲਾਰ (ਪੰਚ), ਨੰਬਰਦਾਰ ਦਰਸ਼ਨ ਸਿੰਘ, ਮਨਜੀਤ ਸਿੰਘ ਤੇ ਸੈਕਟਰੀ ਅਰਸਦੀਪ ਸਿੰਘ ਮਿੱਠਾ ਕੁਲਾਰ ਨੇ ਦੱਸਿਆ ਖੇਤੀਬਾੜੀ ਸਹਿਕਾਰੀ ਸਭਾ ਲੋਕਾਂ ਦੇ ਸਹਿਯੋਗ ਨਾਲ ਤਰੱਕੀ ਦੀਆਂ ਲੀਹਾਂ ’ਤੇ ਹੈ ਤੇ ਨਾਲ ਹੀ ਕਿਸਾਨ ਵੀਰਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਛੋਟੇ ਕਿਸਾਨ ਵੀਰ ਆਧੁਨਿਕ ਢੰਗ ਨਾਲ ਖੇਤੀ ਕਰ ਸਕਦੇ ਹਨ ਤੇ ਖੇਤੀਬਾੜੀ ਸਹਿਕਾਰੀ ਸਭਾ ਵੱਲੋਂ ਕਿਸਾਨ ਵੀਰਾਂ ਲਈ ਇੱਕ ਮਲਚਰ ਤੇ ਇੱਕ ਉਲਟਾਵਾਂ ਹਲ ਸਬਸਿਡੀ ’ਤੇ ਖ਼ਰੀਦੇ ਗਏ ਹਨ ਜਿਸ ਨਾਲ ਕਿਸਾਨ ਵੀਰਾਂ ਨੂੰ ਵੱਡੀ ਸਹੂਲਤ ਮਿਲੇਗੀ।
ਚੌਂਕੀਮਾਨ, 9 ਸਤੰਬਰ (ਤੇਜਿੰਦਰ ਸਿੰਘ ਚੱਢਾ)-ਦੀ ਕੁਲਾਰ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਕੁਲਾਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨਾਂ ਨੂੰ ਸਹੂਲਤ ਦਿੰਦਿਆ ਸਬਸਿਡੀ ’ਤੇ ਮਲਚਰ ਤੇ ਉਲਟਾਵੇਂ ਹਲ ਖ਼ਰੀਦੇ ਗਏ। ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਨਿਰਪਾਲ ਸਿੰਘ ਸੰਧੂ, ਮੀਤ ਪ੍ਰਧਾਨ ਗੁਰਦੀਪ ਸਿੰਘ ਕਾਲਾ ਕੁਲਾਰ, ਮੀਤ ਪ੍ਰਧਾਨ ਬਾਬਾ ਗੁਰਜੀਤ ਸਿੰਘ ਕੁਲਾਰ (ਪੰਚ), ਨੰਬਰਦਾਰ ਦਰਸ਼ਨ ਸਿੰਘ, ਮਨਜੀਤ ਸਿੰਘ ਤੇ ਸੈਕਟਰੀ ਅਰਸਦੀਪ ਸਿੰਘ ਮਿੱਠਾ ਕੁਲਾਰ ਨੇ ਦੱਸਿਆ ਖੇਤੀਬਾੜੀ ਸਹਿਕਾਰੀ ਸਭਾ ਲੋਕਾਂ ਦੇ ਸਹਿਯੋਗ ਨਾਲ ਤਰੱਕੀ ਦੀਆਂ ਲੀਹਾਂ ’ਤੇ ਹੈ ਤੇ ਨਾਲ ਹੀ ਕਿਸਾਨ ਵੀਰਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਛੋਟੇ ਕਿਸਾਨ ਵੀਰ ਆਧੁਨਿਕ ਢੰਗ ਨਾਲ ਖੇਤੀ ਕਰ ਸਕਦੇ ਹਨ ਤੇ ਖੇਤੀਬਾੜੀ ਸਹਿਕਾਰੀ ਸਭਾ ਵੱਲੋਂ ਕਿਸਾਨ ਵੀਰਾਂ ਲਈ ਇੱਕ ਮਲਚਰ ਤੇ ਇੱਕ ਉਲਟਾਵਾਂ ਹਲ ਸਬਸਿਡੀ ’ਤੇ ਖ਼ਰੀਦੇ ਗਏ ਹਨ ਜਿਸ ਨਾਲ ਕਿਸਾਨ ਵੀਰਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ, ਜਗਮੇਲ ਸਿੰਘ ਕਲਕੱਤੇ ਵਾਲੇ, ਮਨਜਿੰਦਰ ਸਿੰਘ ਕੁਲਾਰ, ਗੁਰਵਿੰਦਰ ਸਿੰਘ ਕੁਲਾਰ ਨੇ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਸਮੁੱਚੇ ਨਗਰ ਵੱਲੋਂ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਨੇ ਕਿਸਾਨ ਵੀਰਾਂ ਲਈ ਸਬਸਿਡੀ ਤੇ ਸੰਦ ਖ਼ਰੀਦੇ ਜਿਸ ਨਾਲ ਕਿਸਾਨ ਵੀਰਾਂ ਨੂੰ ਵੱਡੀ ਸਹੂਲਤ ਮਿਲੀ ਕਿਉਂਕਿ ਮਹਿੰਗਾਈ ਦੇ ਸਮੇਂ ਵਿਚ ਹਰ ਇੱਕ ਕਿਸਾਨ ਵੀਰ ਲਈ ਮਹਿੰਗੇ ਭਾਅ ਦੇ ਸੰਦ ਖ਼ਰੀਦਣਾ ਸੌਖਾ ਨਹੀਂ ਹੈ। ਇਸ ਮੌਕੇ ਪਰਮਜੀਤ ਸਿੰਘ ਪੰਮਾ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਦੀਪਾ ਸੰਧੂ ਆਦਿ ਹਾਜ਼ਰ ਸਨ।