08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ-ਇਯਾਲੀ/ਸ਼ਿਵਾਲਿਕ

ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮਾਲਵਾ ਵਿਚ ਪ੍ਰਸਿੱਧ ਮੇਲਾ ਛਪਾਰ ਵਿਖੇ ਸਿਆਸੀ ਕਾਨਫਰੰਸ ਕਰਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਰਾਇ ਮਸ਼ਵਰਾ ਬਾਅਦ ਇਹ ਤੈਅ ਹੋ ਚੁੱਕਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਕਰੇਗਾ। ਇਹ ਜਾਣਕਾਰੀ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਤੇ ਐੱਮ.

ਪੁਲਿਸ ਥਾਣਾ ਹਠੂਰ ਵਿਖੇ ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਣ ਸਮੇਂ ਥਾਣਾ ਮੁਖੀ ਗੁਰਸੇਵਕ ਸਿੰਘ, ਨਾਲ ਏ.ਐੱਸ.ਆਈ. ਮਨੋਹਰ ਲਾਲ ਤੇ ਹੋਰ ਮੁਲਾਜ਼ਮ। ਤਸਵੀਰ: ਛਿੰਦਾ 08-09-2026
ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮਾਲਵਾ ਵਿਚ ਪ੍ਰਸਿੱਧ ਮੇਲਾ ਛਪਾਰ ਵਿਖੇ ਸਿਆਸੀ ਕਾਨਫਰੰਸ ਕਰਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਰਾਇ ਮਸ਼ਵਰਾ ਬਾਅਦ ਇਹ ਤੈਅ ਹੋ ਚੁੱਕਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਕਰੇਗਾ। ਇਹ ਜਾਣਕਾਰੀ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਤੇ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਦਿੱਤੀ ਗਈ। ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਭਾਈ ਅੰਮ੍ਰਿਤਪਾਲ ਸਿੰਘ (ਸੰਸਦ ਮੈਂਬਰ), ਹੋਰ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣਾ, ਪੰਜਾਬ ਪਾਣੀਆਂ ਦੇ ਮਸਲੇ, ਲੈਂਡ ਪੂਲਿੰਗ ਦਾ ਵਿਰੋਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ, ਨੌਜਵਾਨਾਂ ਲਈ ਨੌਕਰੀਆਂ, ਸਸਤੀਆਂ ਸਿਹਤ ਸੇਵਾਵਾਂ ਅਤੇ ਮਿਆਰੀ ਸਿੱਖਿਆ ਵਰਗੇ ਪ੍ਰਮੁੱਖ ਮੁੱਦੇ ਸਾਡੇ ਚੋਣ ਮੈਨੀਫੈਸਟੋ ਦਾ ਪਹਿਲਾ ਪੈਰਾ ਹੋਣਗੇ। ਇਯਾਲੀ ਨੇ ਦੱਸਿਆ ਕਿ ਅੱਜ ਰਾਜ ਭਰ ਦੇ 117 ਵਿਧਾਨ ਸਭਾ ਹਲਕਿਆਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲਈ ਅਗਲੀ ਕਤਾਰ ’ਚ ਮੇਰੇ ਨਾਲ ਬਾਪੂ ਤਰਸੇਮ ਸਿੰਘ ਖ਼ਾਲਸਾ, ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਭਾਈ ਸੁਰਜੀਤ ਸਿੰਘ, ਭਾਈ ਹਰਭਜਨ ਸਿੰਘ ਤੁੜ, ਭਾਈ ਅਮਰਜੀਤ ਸਿੰਘ, ਮਨਦੀਪ ਸਿੰਘ ਸਿੱਧੂ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਪ੍ਰਿਥੀਪਾਲ ਸਿੰਘ ਬਟਾਲਾ, ਹੋਰਨਾਂ ਵਲੋਂ ਮੀਟਿੰਗਾਂ ’ਚ ਲੋਕ ਪੰਥਕ ਮੁੱਦਿਆਂ ’ਤੇ ਆਪ ਮੁਹਾਰੇ ਸਾਡੇ ਨਾਲ ਜੁੜ ਰਹੇ ਹਨ। ਮੇਲਾ ਛਪਾਰ ਕਾਨਫਰੰਸ ਸਫ਼ਲਤਾ ਲਈ ਲੁਧਿਆਣਾ ਦਿਹਾਤੀ, ਸ਼ਹਿਰੀ ਸਮੁੱਚੇ ਹਲਕਿਆਂ ਦੀ ਨੁਮਾਇੰਦਗੀ ਵਾਲੇ ਆਗੂਆਂ ਨੂੰ ਨਾਲ ਲੈ ਕੇ ਵੱਡਾ ਇਕੱਠ ਹੋਵੇਗਾ, ਇਹ ਇਕੱਠ ਆਗਾਮੀ ਚੋਣਾਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਜਿੱਤ ਦਾ ਸੰਕੇਤ ਬਣੇਗਾ। ਜ਼ਿਕਰਯੋਗ ਹੈ ਕਿ ਹਲਕਾ ਦਾਖਾ ’ਚ ਪਿੰਡ ਛਪਾਰ ਵਿਖੇ ਸਿਆਸੀ ਕਾਨਫਰੰਸ ਦੀ ਸਫਲਤਾ ਲਈ ਮਨਪ੍ਰੀਤ ਸਿੰਘ ਇਯਾਲੀ ਨਾਲ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ (ਸਾਬਕਾ ਸੰਸਦੀ ਸਕੱਤਰ), ਹਲਕਾ ਰਾਏਕੋਟ ਇੰਚਾਰਜ ਜਗਰੂਪ ਸਿੰਘ ਰਾਏਕੋਟ, ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਹਸਨਪੁਰ, ਬਲਾਕ ਮੁੱਲਾਂਪੁਰ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਵਲੋਂ ਪੂਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ।
ਪਿਛਲੀ ਖ਼ਬਰ ਪੀ. ਯੂ. ਸੈਨੇਟ ਚੋਣ ’ਚ ਵਿਦਿਆਰਥੀ ਜਥੇਬੰਦੀ ‘ਸੱਥ’ ਐਡਵੋਕੇਟ ਜੋਧ ਸਿੰਘ ਨੂੰ ਦਿੱਤਾ ਸਮਰਥਨ ਅਗਲੀ ਖ਼ਬਰ ਮੌਜੂਦਾ ਤੇ 2 ਸਾਬਕਾ ਸਰਪੰਚਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਫੜਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।