ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਗਰਾਉਂ ਗਊਸ਼ਾਲਾ ਵਿਖੇ ਜਨਮ ਅਸ਼ਟਮੀ ਦਾ ਉਤਸਵ ਮਨਾਇਆ
ਮੁੱਲਾਂਪੁਰ-ਦਾਖਾ, 4 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਲਾਮਿਸਾਲ ਕਾਨਫ਼ਰੰਸ ਤੋਂ ਬਾਅਦ ਹੁਣ ਮਾਲਵਾ ਦੀ ਧਰਤੀ ਹਲਕਾ ਦਾਖਾ ’ਚ ਮੇਲਾ ਛਪਾਰ ਕਾਨਫ਼ਰੰਸ ਰਾਜ ਭਰ ’ਚ ਪਾਰਟੀ ਦੇ ਵਧ ਰਹੇ ਗ੍ਰਾਫ ਨੂੰ ਹੋਰ ਵਧਾਏਗੀ, ਇਹੋ ਆਗਾਮੀ ਚੋਣਾਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਜਿੱਤ ਦਾ ਸੰਕੇਤ ਬਣੇਗਾ, ਇਹ ਪ੍ਰਗਟਾਵਾ ਹਲਕਾ ਦਾਖਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ ਵਲੋਂ ਮੇਲਾ ਛਪਾਰ ਕਾਨਫ਼ਰੰਸ ਸਬੰਧੀ ਵਰਕਰਾਂ ਨਾਲ ਕੀਤੀ ਗਈ ਲਾਮਬੰਦੀ ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਕੀਤਾ। ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੁਗੜ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ, ਹੋਰ ਸਿੱਖ ਕੈਦੀਆ ਨੂੰ ਪੰਜਾਬ ਦੀਆਂ ਜੇਲ੍ਹਾਂ ’ਚ ਲਿਆਉਣ ਲਈ ਸੰਘਰਸ਼ ਕਰ ਰਹੇ ਬਾਪੂ ਤਰਸੇਮ ਸਿੰਘ, ਐੱਮ.
ਮੁੱਲਾਂਪੁਰ-ਦਾਖਾ, 4 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਲਾਮਿਸਾਲ ਕਾਨਫ਼ਰੰਸ ਤੋਂ ਬਾਅਦ ਹੁਣ ਮਾਲਵਾ ਦੀ ਧਰਤੀ ਹਲਕਾ ਦਾਖਾ ’ਚ ਮੇਲਾ ਛਪਾਰ ਕਾਨਫ਼ਰੰਸ ਰਾਜ ਭਰ ’ਚ ਪਾਰਟੀ ਦੇ ਵਧ ਰਹੇ ਗ੍ਰਾਫ ਨੂੰ ਹੋਰ ਵਧਾਏਗੀ, ਇਹੋ ਆਗਾਮੀ ਚੋਣਾਂ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਜਿੱਤ ਦਾ ਸੰਕੇਤ ਬਣੇਗਾ, ਇਹ ਪ੍ਰਗਟਾਵਾ ਹਲਕਾ ਦਾਖਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਹਰਬੀਰ ਸਿੰਘ ਇਯਾਲੀ ਵਲੋਂ ਮੇਲਾ ਛਪਾਰ ਕਾਨਫ਼ਰੰਸ ਸਬੰਧੀ ਵਰਕਰਾਂ ਨਾਲ ਕੀਤੀ ਗਈ ਲਾਮਬੰਦੀ ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਕੀਤਾ। ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੁਗੜ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ, ਹੋਰ ਸਿੱਖ ਕੈਦੀਆ ਨੂੰ ਪੰਜਾਬ ਦੀਆਂ ਜੇਲ੍ਹਾਂ ’ਚ ਲਿਆਉਣ ਲਈ ਸੰਘਰਸ਼ ਕਰ ਰਹੇ ਬਾਪੂ ਤਰਸੇਮ ਸਿੰਘ, ਐੱਮ.ਐੱਲ਼.ਏ. ਮਨਪ੍ਰੀਤ ਸਿੰਘ ਇਯਾਲੀ, ‘ਵਾਰਿਸ ਪੰਜਾਬ ਦੇ’ ਪੂਰੀ ਟੀਮ ਵਲੋਂ ਸੰਘਰਸ਼ ਜਾਰੀ ਹੈ। ਇਯਾਲੀ ਨੇ ਦੱਸਿਆ ਕਿ ਮੇਲਾ ਛਪਾਰ ’ਤੇ ਸਿਆਸੀ ਕਾਨਫ਼ਰੰਸ ਸਫ਼ਲ ਬਣਾਉਣ ਲਈ ਹਲਕਾ ਦਾਖਾ ’ਚ ਪਾਰਟੀ ਦੇ ਅਹੁਦੇਦਾਰ, ਵਰਕਰਾਂ ਨਾਲ ਮੀਟਿੰਗਾਂ ਨਿਰੰਤਰ ਜਾਰੀ ਹਨ। ਹਰਬੀਰ ਸਿੰਘ ਇਯਾਲੀ ਨੇ ਦੱਸਿਆ ਕਿ ਛਪਾਰ ਮੇਲੇ ’ਤੇ ‘ਵਾਰਿਸ ਪੰਜਾਬ ਦੇ’ (ਅਕਾਲੀ ਦਲ) ਵਲੋਂ ਕੀਤੀ ਜਾਣ ਵਾਲੀ ਕਾਨਫਰੰਸ ਲਈ ਅਲਾਟ ਹੋਈ ਥਾਂ (ਜਗ੍ਹਾ) ਬਾਰੇ ਐੱਮ.ਐੱਲ਼.ਏ. ਮਨਪ੍ਰੀਤ ਸਿੰਘ ਇਯਾਲੀ ਅਗਲੇ ਦਿਨਾਂ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਪੂਰਾ ਵੇਰਵਾ ਦੇਣਗੇਂ। ਹਰਬੀਰ ਸਿੰਘ ਇਯਾਲੀ ਵਲੋਂ ਮੇਲਾ ਛਪਾਰ ਸਫਲਤਾ ਲਈ ਆਰੰਭ ਮੀਟਿੰਗਾਂ ਵਿਚ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਹਲਕਾ ਰਾਏਕੋਟ ਇੰਚਾ: ਜਗਰੂਪ ਸਿੰਘ ਹਸਨਪੁਰ, ਜਥੇਦਾਰ ਮੱਘਰ ਸਿੰਘ ਬੜੈਚ, ਅਮਨਦੀਪ ਸਿੰਘ ਹਸਨਪੁਰ, ਰਾਮ ਆਸਰਾ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਗੁਰਮੀਤ ਸਿੰਘ ਵਲੀਪੁਰ ਖੁਰਦ, ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ, ਸਰਪੰਚ ਜਗਜੀਤ ਸਿੰਘ ਦਾਖਾ, ਸਾਬਕਾ ਸਰਪੰਚ ਗੁਰਜੀਤ ਸਿੰਘ ਦਾਖਾ, ਮਨਦੀਪ ਸਿੰਘ ਹਸਨਪੁਰ, ਸਾਬਕਾ ਸਰਪੰਚ ਸਿਕੰਦਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਜਗਵਿੰਦਰ ਸਿੰਘ ਖੰਜਰਵਾਲ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਦਲਜੀਤ ਸਿੰਘ ਰੁੜਕਾ, ਚੇਅਰਮੈਨ ਹਰਬੰਸ ਸਿੰਘ ਭਨੋਹੜ, ਅੰਮ੍ਰਿਤਪਾਲ ਸਿੰਘ ਭਨੋਹੜ, ਜਗਵੰਤ ਸਿੰਘ ਜੱਗਾ ਈਸੇਵਾਲ, ਸਾਬਕਾ ਸਰਪੰਚ ਰੂੰਮੀ ਰਛਪਾਲ ਸਿੰਘ ਪਾਲੀ, ਸਿਮਰਨ ਸੇਖੋਂ ਦਾਖਾ, ਸਰਪੰਚ ਬਲਵਿੰਦਰ ਸਿੰਘ ਪਮਾਲ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਬੱਦੋਵਾਲ, ਪ੍ਰਧਾਨ ਸੁਖਦੇਵ ਸਿੰਘ ਗਹੌਰ, ਸਾਬਕਾ ਸਰਪੰਚ ਨਿਰਮਲ ਸਿੰਘ ਕੈਲਪੁਰ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਗੁਰਦੀਪ ਸਿੰਘ ਭੰਗੂ ਭੱਠਾਧੂਹਾ, ਨੰਬਰਦਾਰ ਰਣਜੀਤ ਸਿੰਘ ਭੰਗੂ, ਸਾਬਕਾ ਸਰਪੰਚ ਪ੍ਰਗਟ ਸਿੰਘ ਆਲੀਵਾਲ, ਸਰਪੰਚ ਜਗਦੀਪ ਸਿੰਘ ਸੋਨੂੰ ਪੁੜੈਣ, ਨੰਬਰਦਾਰ ਜਗਪਾਲ ਸਿੰਘ ਬਾਸੀ, ਸਾਬਕਾ ਸਰਪੰਚ ਧਰਮ ਸਿੰਘ ਭਰੋਵਾਲ, ਬਲਦੇਵ ਸਿੰਘ ਸੇਖੋਂ, ਦਲਜੀਤ ਸਿੰੰਘ ਧਨੋਆ, ਦਰਸ਼ਨ ਸਿੰਘ ਧਨੋਆ, ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਚੰਦ ਸਿੰਘ ਬੜੈਚ, ਨੰਬਰਦਾਰ ਰਣਜੀਤ ਸਿੰਘ ਬੜੈਚ, ਦਰਸ਼ਨ ਸਿੰਘ ਅਕਾਲੀ, ਜਥੇਦਾਰ ਗੁਰਦੇਵ ਸਿੰਘ ਭੱਟੀਆਂ, ਜਗਜੀਵਨ ਸਿੰਘ ਝੱਜ, ਕੁਲਦੀਪ ਸਿੰਘ ਮੋਹੀ, ਮਾਸਟਰ ਗੁਰਮੀਤ ਸਿੰਘ ਦਰਜਨਾਂ ਹੋਰਨਾਂ ਦੀ ਸ਼ਮੂਲੀਅਤ ਹੋਈ।