02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਛਤਰੀ ਸਾਹਿਬ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ

ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ:) ਛਤਰੀ ਸਾਹਿਬ (ਦਰਬਾਰ) ਅੰਦਰ ਸਵਾਮੀ ਬ੍ਰਹਮ ਸਾਗਰ ਜੀ ਭੂਰੀ ਵਾਲੇ ਅਤੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆ ਨੂੰ ਸਮਰਪਿਤ 5 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਹੈ। ਸਵਾਮੀ ਓਮਾ ਨੰਦ ਅਨੁਸਾਰ ਸੰਪਰਦਾਇ ਮੁਖੀ, ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਨਜ਼ਰਸ਼ਾਨੀ ਹੇਠ ਸ਼ੁਰੂ ਇਹ ਧਾਰਮਿਕ ਸਮਾਗਮ ਨਵੇਂ ਦਰਬਾਰ (ਛਤਰੀ ਸਾਹਿਬ) ਵਿਖੇ ਆਰੰਭ ਹੈ।

ਅਜੀਤ ਡੈਸਕ 02-09-2026
ਮੁੱਲਾਂਪੁਰ ਦਾਖਾ, 1 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿ:) ਛਤਰੀ ਸਾਹਿਬ (ਦਰਬਾਰ) ਅੰਦਰ ਸਵਾਮੀ ਬ੍ਰਹਮ ਸਾਗਰ ਜੀ ਭੂਰੀ ਵਾਲੇ ਅਤੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆ ਨੂੰ ਸਮਰਪਿਤ 5 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਹੈ। ਸਵਾਮੀ ਓਮਾ ਨੰਦ ਅਨੁਸਾਰ ਸੰਪਰਦਾਇ ਮੁਖੀ, ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਨਜ਼ਰਸ਼ਾਨੀ ਹੇਠ ਸ਼ੁਰੂ ਇਹ ਧਾਰਮਿਕ ਸਮਾਗਮ ਨਵੇਂ ਦਰਬਾਰ (ਛਤਰੀ ਸਾਹਿਬ) ਵਿਖੇ ਆਰੰਭ ਹੈ। ਅੱਜ ਬ੍ਰਹਮਲੀਨ ਸਵਾਮੀ ਬ੍ਰਹਮਸਾਗਰ ਭੂਰੀ ਵਾਲਿਆ ਦੇ 164ਵੇਂ ਜਨਮ ਦਿਨ ਮੌਕੇ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਆਰੰਭ ਹੋਣਗੇ। ਸ਼ਨਿੱਚਰਵਾਰ, 5 ਸਤੰਬਰ ਵਾਲੇ ਦਿਨ ਧਾਰਮਿਕ ਸਮਾਗਮ ਵਿਚ ਪਹੁੰਚੇ ਰਮਤਾ ਸਾਧੂਆਂ ਨੂੰ ਭੋਜ਼ਨ, ਦਰਸ਼ਨੀ ਭੇਂਟਾ, ਬਸਤਰ ਵੰਡੇ ਜਾਣਗੇਂ। ਇਸ ਦਿਨ ਸ਼ਾਮ ਸਮੇਂ ਸ਼ੁਰੂ ਹੋਣ ਵਾਲੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਵਿਚ ਵੱਖ-ਵੱਖ ਸੰਪਰਦਾਇ ਦੇ ਮੁਖੀ ਸੰਤ-ਮਹਾਤਮਾ ਸ਼ਬਦ ਕੀਰਤਨ, ਕਥਾ ਰਾਹੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੇਂ। ਹਫ਼ਤਾ ਭਰ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੀ ਪੂਰਨ ਆਹੂਤੀ ਦਿਨ ਐਤਵਾਰ, 6 ਸਤੰਬਰ ਦੇ ਦਿਨ ਹੋਵੇਗੀ। ਇਸ ਦਿਨ ਅੰਮ੍ਰਿਤ ਵੇਲੇ ਜਗਤ ਗੁਰੂ ਬਾਬਾ ਗਰੀਬ ਦਾਸ ਜੀ ਦੀ ਬਾਣੀ ਦੇ ਆਰੰਭ ਪਾਠਾਂ ਦੇ ਭੋਗ ਉਪਰੰਤ ਭੂਰੀ ਵਾਲੇ ਆਸ਼ਰਮ ਧਾਮ ਤਲਵੰਡੀ ਛਤਰੀ ਸਾਹਿਬ ਵਿਖੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲੇਗਾ। ਧਾਰਮਿਕ ਸਮਾਗਮ ਦੇ ਚੱਲਦਿਆਂ ਪਹੁੰਚ ਰਹੀ ਸੰਗਤ ਲਈ 24 ਘੰਟੇ ਲੰਗਰ ਦਾ ਉੱਚਿਤ ਪ੍ਰਬੰਧ ਹੈ। ਕੁਟੀਆ ਭੂਰੀ ਵਾਲੇ ਧਾਮ ਤਲਵੰਡੀ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਸੰਗਤ, ਸੰਤ ਮਹਾਤਮਾ ਦੇ ਨਾਲ ਸਿਆਸੀ ਆਗੂਆਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਜੀ.ਐੱਚ.ਜੀ. ਕਾਲਜ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਕਿੱਤਾ ਮੁਖੀ ਕੋਰਸ ਬਣੇ ਵਿਦਿਆਰਥੀਆਂ ਦੀ ਪਹਿਲੀ... ਅਗਲੀ ਖ਼ਬਰ ਸਾਇੰਸ ਕਾਲਜ ਜਗਰਾਉਂ ਵਿਖੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਇਆ ਜ਼ਿਲ੍ਹਾ ਇੰਚਾਰਜ ਬਿਕਰਮਜੀਤ ਸਿੰਘ ਥਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।