02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ‘ਅਜੀਤ’ ਅਖ਼ਬਾਰ ਨਾਲ ਅਟੁੱਟ ਮੋਹ ਦੀ ਇਲਾਕੇ ’ਚ ਖ਼ੂਬ ਚਰਚਾ ਰੋਜ਼ਾਨਾ 3 ਘੰਟੇ ਪੜ੍ਹਦੇ ਹਨ ਅਖ਼ਬਾਰ

ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਆਧੁਨਿਕ ਅਤੇ ਡਿਜੀਟਲ ਯੁੱਗ ਵਿਚ ਜਿੱਥੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਅਤੇ ਮੋਬਾਈਲ ਸਕਰੀਨਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ, ਉੱਥੇ ਹੀ ਤਹਿਸੀਲ ਰਾਏਕੋਟ ਦੇ ਪਿੰਡ ਭੈਣੀ ਦਰੇੜਾ ਦੇ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ਅਖ਼ਬਾਰਾਂ ਦੀ ਮਹੱਤਤਾ ਅਤੇ ਪੰਜਾਬੀ ਭਾਸ਼ਾ ਨਾਲ ਪ੍ਰੇਮ ਦੀ ਇੱਕ ਮਿਸਾਲ ਸਾਹਮਣੇ ਆਈ ਹਨ। ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਉਨ੍ਹਾਂ ਦਾ ‘ਰੋਜ਼ਾਨਾ ਅਜੀਤ’ ਅਖ਼ਬਾਰ ਨਾਲ ਮੋਹ ਜਿਉਂ ਦਾ ਤਿਉਂ ਬਰਕਰਾਰ ਹੈ।

ਲਾਲ ਸਿੰਘ ਧਾਲੀਵਾਲ ‘ਅਜੀਤ’ ਅਖ਼ਬਾਰ ਪੜ੍ਹਣ ਸਮੇਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਲਿੱਤਰ 02-09-2026
ਰਾਏਕੋਟ, 1 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਆਧੁਨਿਕ ਅਤੇ ਡਿਜੀਟਲ ਯੁੱਗ ਵਿਚ ਜਿੱਥੇ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਅਤੇ ਮੋਬਾਈਲ ਸਕਰੀਨਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ, ਉੱਥੇ ਹੀ ਤਹਿਸੀਲ ਰਾਏਕੋਟ ਦੇ ਪਿੰਡ ਭੈਣੀ ਦਰੇੜਾ ਦੇ 96 ਸਾਲਾ ਬਜ਼ੁਰਗ ਲਾਲ ਸਿੰਘ ਧਾਲੀਵਾਲ ਦੀ ਅਖ਼ਬਾਰਾਂ ਦੀ ਮਹੱਤਤਾ ਅਤੇ ਪੰਜਾਬੀ ਭਾਸ਼ਾ ਨਾਲ ਪ੍ਰੇਮ ਦੀ ਇੱਕ ਮਿਸਾਲ ਸਾਹਮਣੇ ਆਈ ਹਨ।ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਉਨ੍ਹਾਂ ਦਾ ‘ਰੋਜ਼ਾਨਾ ਅਜੀਤ’ ਅਖ਼ਬਾਰ ਨਾਲ ਮੋਹ ਜਿਉਂ ਦਾ ਤਿਉਂ ਬਰਕਰਾਰ ਹੈ। ਬਜ਼ੁਰਗ ਲਾਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਆਪਣੇ ਅਨੁਭਵ ਸ਼ਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ‘ਅਜੀਤ’ ਅਖ਼ਬਾਰ ਪੜ੍ਹਨਾ ਹੈ, ਜੋ 96 ਸਾਲ ਦੀ ਉਮਰ ਵਿਚ ਵੀ ਉਹ ਬਿਨ੍ਹਾਂ ਕਿਸੇ ਨਾਗੇ ਤੋਂ ਰੋਜ਼ਾਨਾ 2 ਤੋਂ 3 ਘੰਟੇ ਅਖ਼ਬਾਰ ਪੜ੍ਹਨ ਵਿਚ ਬਤੀਤ ਕਰਦੇ ਹਨ। ਉਹ ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਰਾਜਨੀਤਿਕ ਹਲਚਲ, ਸਮਾਜਿਕ ਮੁੱਦਿਆਂ ਅਤੇ ਸੰਪਾਦਕੀ ਪੰਨਿਆਂ ਨੂੰ ਬਹੁਤ ਹੀ ਡੂੰਘਾਈ ਨਾਲ ਪੜ੍ਹਦੇ ਹਨ ਅਤੇ ਹਰ ਛੋਟੀ-ਵੱਡੀ ਘਟਨਾ ਦੀ ਪੂਰੀ ਜਾਣਕਾਰੀ ਰੱਖਦੇ ਹਨ। ਇਸ ਮੌਕੇ ਗੱਲਬਾਤ ਦੌਰਾਨ ਆਪਣੇ ਵਿਸ਼ਵਾਸ ਨੂੰ ਪ੍ਰਗਟਾਉਂਦਿਆਂ ਲਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿਚ ‘ਰੋਜ਼ਾਨਾ ਅਜੀਤ’ ਤੋਂ ਇਲਾਵਾ ਕਦੇ ਕਿਸੇ ਹੋਰ ਅਖ਼ਬਾਰ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ। ਉਹ ਸਿਰਫ਼ ਤੇ ਸਿਰਫ਼ ‘ਅਜੀਤ’ ਅਖ਼ਬਾਰ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ‘ਅਜੀਤ’ ਅਖ਼ਬਾਰ ਹਮੇਸ਼ਾ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਤੇ ਹਿੱਤਾਂ ਦੀ ਪਹਿਰੇਦਾਰੀ ਕਰਦਾ ਆਇਆ ਹੈ। ਅਖ਼ਬਾਰ ਪੜ੍ਹਨ ਨਾਲ ਨਾ ਸਿਰਫ਼ ਦੇਸ਼-ਵਿਦੇਸ਼ ਦੀਆਂ ਘਟਨਾਵਾਂ ਦੀ ਸਹੀ ਅਤੇ ਨਿਰਪੱਖ ਜਾਣਕਾਰੀ ਮਿਲਦੀ ਹੈ, ਬਲਕਿ ਸ਼ਬਦ ਭੰਡਾਰ ਵਧਦਾ ਹੈ ਅਤੇ ਬੌਧਿਕ ਵਿਕਾਸ ਹੁੰਦਾ ਹੈ।
ਪਿਛਲੀ ਖ਼ਬਰ ਸ਼ਿੰਦਰਪਾਲ ਸਿੰਘ ਆਂਡਲੂ (ਜਵੱਦੀ ਵਾਲਿਆਂ) ਦਾ ਗਮਗੀਨ ਮਾਹੌਲ ’ਚ ਹੋਇਆ ਅੰਤਿਮ ਸੰਸਕਾਰ ਮ੍ਰਿਤਕ ਦੇਹ ’ਤੇ ਅਕਾਲੀ ਦਲ ਦੇ ਜ਼... ਅਗਲੀ ਖ਼ਬਰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਤਲਵੰਡੀ ਕਲਾਂ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।