ਯਾਦਵਿੰਦਰ ਸਿੰਘ ਮਿਨਹਾਸ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ
ਤਲਵਾੜਾ, 28 ਨਵੰਬਰ (ਮਹਿਤਾ)-ਮਰਹੂਮ ਨੇਤਾ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਨੇ ਆਪਣੇ ਜੀਵਨ ਕਾਲ ’ਚ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੂਰੀ ਲਗਨ ਤੇ ਮਿਹਨਤ ਨਾਲ ਸੇਵਾ ਕੀਤੀ। ਆਪਣੇ ਪੂਜਨੀਕ ਪਿਤਾ ਦੇ ਦੱਸੇ ਹੋਏ ਰਾਹ ’ਤੇ ਚੱਲਦਿਆਂ ਹੋਇਆਂ ਠਾਕੁਰ ਯਾਦਵਿੰਦਰ ਸਿੰਘ ਮਿਨਹਾਸ ਯੂਥ ਅਕਾਲੀ ਦਲ ਦੀ ਦਿਨ ਰਾਤ ਸੇਵਾ ਕਰ ਰਹੇ ਹਨ।
ਤਲਵਾੜਾ, 28 ਨਵੰਬਰ (ਮਹਿਤਾ)-ਮਰਹੂਮ ਨੇਤਾ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਨੇ ਆਪਣੇ ਜੀਵਨ ਕਾਲ ’ਚ ਵੱਖ-ਵੱਖ ਅਹੁਦਿਆਂ ’ਤੇ ਰਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੂਰੀ ਲਗਨ ਤੇ ਮਿਹਨਤ ਨਾਲ ਸੇਵਾ ਕੀਤੀ। ਆਪਣੇ ਪੂਜਨੀਕ ਪਿਤਾ ਦੇ ਦੱਸੇ ਹੋਏ ਰਾਹ ’ਤੇ ਚੱਲਦਿਆਂ ਹੋਇਆਂ ਠਾਕੁਰ ਯਾਦਵਿੰਦਰ ਸਿੰਘ ਮਿਨਹਾਸ ਯੂਥ ਅਕਾਲੀ ਦਲ ਦੀ ਦਿਨ ਰਾਤ ਸੇਵਾ ਕਰ ਰਹੇ ਹਨ। ਠਾਕੁਰ ਯਾਦਵਿੰਦਰ ਸਿੰਘ ਮਿਨਹਾਸ ਦੀਆਂ ਪਾਰਟੀ ਪ੍ਰਤੀ ਨਿਭਾਇਆ ਸ਼ਲਾਘਾਯੋਗ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਮੇਰੇ ਪੂਜਨੀਕ ਪਿਤਾ ਸਵ. ਠਾਕੁਰ ਜੋਗਿੰਦਰ ਸਿੰਘ ਮਿਨਹਾਸ ਬਹੁਤ ਲੰਬਾ ਸਮਾਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਬਾਦਲ ਤਲਵਾੜਾ ਰਹੇ, ਬਹੁਤ ਲੰਬਾ ਸਮਾਂ ਪਿੰਡ ਪਲਾਹੜ ਦੇ ਸਰਪੰਚ ਰਹੇ, ਬਾਅਦ ’ਚ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪਾਰਟੀ ਹਾਈਕਮਾਨ ਵਲੋਂ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ (ਬ) ਜ਼ਿੰਮੇਵਾਰੀ ਸੌਂਪੀ ਗਈ। ਯਾਦਵਿੰਦਰ ਸਿੰਘ ਮਿਨਹਾਸ ਨੇ ਆਪਣੀ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਹਾਈਕਮਾਨ ਦਾ ਕੋਟਿਨ-ਕੋਟਿ ਧੰਨਵਾਦ ਕੀਤਾ ਹੈ ਤੇ ਵਿਸ਼ਵਾਸ ਦਵਾਇਆ ਹੈ ਕਿ ਉਪ ਪਾਰਟੀ ਵਲੋਂ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਜ਼ਿਲ੍ਹਾ ਮੀਤ ਪ੍ਰਧਾਨ ਠਾ. ਯਾਦਵਿੰਦਰ ਸਿੰਘ ਮਿਨਹਾਸ ਨੇ ਆਪਣੀ ਨਿਯੁਕਤੀ ਲਈ ਹਲਕਾ ਇੰਚਾਰਜ ਦਸੂਹਾ ਸ਼੍ਰੋਮਣੀ ਅਕਾਲੀ ਦਲ (ਬ) ਦਸੂਹਾ ਸ. ਗੁਰਪ੍ਰੀਤ ਸਿੰਘ ਬਿੱਕਾ ਚੀਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ, ਸੁਰਜੀਤ ਸਿੰਘ ਕੈਰੇ, ਭਾਜਪਾ ਨੇਤਾ ਰਵੀ ਸ਼ਿੰਗਾਰੀ, ਭੁਪਿੰਦਰ ਸਿੰਘ ਨੀਲੂ, ਨਿਰਮਲ ਸਿੰਘ, ਜਸਵੰਤ ਸਿੰਘ ਪੱਪੂ, ਸੱਜਣ ਸਿੰਘ ਘੋਗਰਾ, ਵਿਵੇਕ ਰਿੰਕਾ, ਜਨਮਜੀਤ ਸਿੰਘ ਯੂਥ ਪ੍ਰਧਾਨ ਹਲਕਾ ਦਸੂਹਾ, ਹਰਪਾਲ ਸਿੰਘ ਬਿੱਟਾ, ਤਾਰਾ ਬੰਸੀਆ ਭੂੰਬੋਤਾੜ, ਡਾ. ਸਤਪਾਲ ਸ਼ਾਸਤਰੀ, ਹੈਪੀ ਠਾਕੁਰ, ਸੋਹਨ ਅਮਰੋਹ, ਮਨੋਜ ਕੁਮਾਰ, ਮੋਹਿਤ ਠਾਕੁਰ, ਸਾਹਿਲ ਪਲਿਆਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਹਾਜ਼ਰ ਸਨ।