26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗੱਠਜੋੜ ਰਾਜਨੀਤਿਕ ਸ਼ਾਖ਼ ਬਚਾਉਣ ਲਈ ਹੋਇਆ-ਨਿਰਮਲ ਸਿੰਘ ਪੰਜਾਬ ਦੇ ਲੋਕ ਆਪਣੇ ਨਾਲ ਹੋਈਆਂ ਵਧੀਕੀਆਂ ਨੂੰ ਭੁੱਲ ਨਹੀਂ ਸਕਦੇ

ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਚੀਫ਼ ਇੰਜੀਨੀਅਰ ਨਿਰਮਲ ਸਿੰਘ ਟਾਂਡਾ ਰਾਮ ਸਹਾਏ ਸਰਕਲ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਮੁਕੇਰੀਆਂ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਆਪਣੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਪਣੀਆਂ ਕੁਰਸੀਆਂ ਅਤੇ ਰਾਜਨੀਤੀ ਵਿਚ ਆਪਣੀ ਸ਼ਾਖ਼ ਕਾਇਮ ਰੱਖਣ ਲਈ ਦੋਵਾਂ ਪਾਰਟੀਆਂ ਵਲੋਂ ਇਹ ਸਮਝੌਤਾ ਗਿਆ ਹੈ ਨਾ ਕਿ ਲੋਕਾਂ ਦੇ ਭਲੇ ਲਈ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਆਪਣੇ ਨਾਲ ਬੀਤਿਆ ਸਮਾਂ ਭੁੱਲੇ ਨਹੀਂ ਹਨ।

ਅਜੀਤ ਡੈਸਕ 26-11-2026
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)-ਚੀਫ਼ ਇੰਜੀਨੀਅਰ ਨਿਰਮਲ ਸਿੰਘ ਟਾਂਡਾ ਰਾਮ ਸਹਾਏ ਸਰਕਲ ਪ੍ਰਧਾਨ ਅਕਾਲੀ ਦਲ ਪੁਨਰ ਸੁਰਜੀਤ ਮੁਕੇਰੀਆਂ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਆਪਣੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਪਣੀਆਂ ਕੁਰਸੀਆਂ ਅਤੇ ਰਾਜਨੀਤੀ ਵਿਚ ਆਪਣੀ ਸ਼ਾਖ਼ ਕਾਇਮ ਰੱਖਣ ਲਈ ਦੋਵਾਂ ਪਾਰਟੀਆਂ ਵਲੋਂ ਇਹ ਸਮਝੌਤਾ ਗਿਆ ਹੈ ਨਾ ਕਿ ਲੋਕਾਂ ਦੇ ਭਲੇ ਲਈ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਆਪਣੇ ਨਾਲ ਬੀਤਿਆ ਸਮਾਂ ਭੁੱਲੇ ਨਹੀਂ ਹਨ। ਉਨ੍ਹਾਂ ਕਿਹਾ ਬੀਜੇਪੀ ਦੀ ਸਰਕਾਰ ’ਤੇ 800 ਦੇ ਕਰੀਬ ਕਿਸਾਨਾਂ ਨੂੰ ਸ਼ਹੀਦ ਕੀਤਾ ਜਿਸ ’ਤੇ ਇਕ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਸੀ। ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਮੁੱਕਰ ਗਏ ਸਨ। ਉਨ੍ਹਾਂ ਕਿਹਾ ਦੂਜੇ ਪਾਸੇ ਬਾਦਲ ਅਕਾਲੀ ਦਲ ਜਿਸ ਦੇ ਰਾਜ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਦਾ ਇਲਜ਼ਾਮ ਵੀ ਉਨ੍ਹਾਂ ’ਤੇ ਲੱਗਦਾ ਸੀ, ਡੇਰੇ ਸੱਚੇ ਸੌਦੇ ਵਾਲੇ ਨੂੰ ਮਾਫ਼ੀ ਦੇਣਾ, ਭ੍ਰਿਸ਼ਟ ਅਫ਼ਸਰਾਂ ਨੂੰ ਉੱਚੇ ਅਹੁਦਿਆਂ ’ ਤੇ ਰੱਖਣਾ, ਸੂਬੇ ਤਰੱਕੀ ਦੇ ਨਾਂਅ ’ਤੇ ਆਪਣੀ ਜਾਇਦਾਦ ਹੋਟਲ ਅਤੇ ਹੋਰ ਪ੍ਰਾਪਰਟੀਆ ਬਣਾ ਕੇ ਖ਼ੁਦ ਨੂੰ ਅਮੀਰ ਕੀਤਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਸਾਥੀਆਂ ਸਮੇਤ ਸਭ ਕੁੱਝ ਮਨ ਕੇ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਜਾ ਕੇ ਮੁੱਕਰ ਗਏ, ਉਹ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਕਦੇ ਨਹੀਂ ਭੁੱਲ ਸਕਦਾ। ਭਲੇ ਹੀ ਬੀਜੇਪੀ ਅਤੇ ਅਕਾਲੀ ਦਲ ਬਾਦਲ ਇਹ ਸੋਚਦੇ ਹੋਣ ਕਿ ਪੰਜਾਬ ਦੇ ਲੋਕ ਭੁੱਲ ਜਾਣਗੇ ਪਰ ਪੰਜਾਬ ਦੇ ਲੋਕ ਆਪਣੇ ਨਾਲ ਹੋਏ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਨਾ ਹੀ ਭੁੱਲਦੇ ਹਨ। ਉਨ੍ਹਾਂ ਕਿਹਾ ਲੋਕ ਇਸ ਗੱਠਜੋੜ ਨੂੰ ਚੋਰ-ਚੋਰ ਮੁਸੇਰੇ ਭਾਈ ਆਖਦੇ ਹਨ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼-ਮਾਤਾ ਪ੍ਰੇਮ ਕੌਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਟੋਲੀਆਂ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।