ਪਿੰਡ ਚੌਹੜਾ ਦੇ ਇਕ ਘਰ ’ਚੋਂ ਲੱਖਾਂ ਦਾ ਸਾਮਾਨ ਚੋਰੀ
ਗੜ੍ਹਸ਼ੰਕਰ, 15 ਨਵੰਬਰ (ਧਾਲੀਵਾਲ)- ਇੱਥੋਂ ਦੇ ਨਜ਼ਦੀਕੀ ਪਿੰਡ ਚੌਹੜਾ ਵਿਖੇ ਚੋਰਾਂ ਨੇ ਇਕ ਘਰ ਨੂੰ ਦੂਜੀ ਵਾਰ ਨਿਸ਼ਾਨਾਂ ਬਣਾਉਂਦੇ ਹੋਏ ਉੱਥੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕੀਤਾ ਹੈ। ਪਿੰਡ ਚੌਹੜਾ ਨਿਵਾਸੀ ਪ੍ਰਵੀਨ ਕੁਮਾਰ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਜਿਸ ਘਰ ਵਿਚ ਚੋਰੀ ਦੀ ਘਟਨਾ ਵਾਪਰੀ ਹੈ, ਉੱਥੇ ਮੇਰੀ ਮਾਤਾ ਸੁਲਿੰਦਰਾ ਦੇਵੀ ਘਰ ਵਿਚ ਇਕੱਲੇ ਰਹਿੰਦੇ ਹਨ।
ਅਜੀਤ ਡੈਸਕ
16-11-2026