15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਐਮ.ਜੀ.ਆਈ. ਕਾਨਵੈਂਟ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਦਸੂਹਾ, 14 ਨਵੰਬਰ (ਭੁੱਲਰ)- ਐਮ. ਜੀ.

ਐਮ.ਜੀ.ਆਈ. ਕਾਨਵੈਂਟ ਸਕੂਲ ਕੱਲੋਵਾਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਸ਼ਾਮਿਲ ਚੇਅਰਮੈਨ ਰਜਿੰਦਰ ਸਿੰਘ, ਕਮਲਜੀਤ ਕੌਰ, ਪ੍ਰਿੰਸੀਪਲ ਭਾਵਨਾ ਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਭੁੱਲਰ 15-11-2026
ਦਸੂਹਾ, 14 ਨਵੰਬਰ (ਭੁੱਲਰ)- ਐਮ. ਜੀ. ਆਈ. ਕਾਨਵੈਂਟ ਸਕੂਲ ਵਿਖੇ ਅੱਜ ਸਲਾਨਾ ਇਨਾਮ ਵੰਡ ਸਮਾਗਮ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਨੇ ਭੰਗੜਾ, ਗਿੱਧਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ ਗੁਜਰਾਤੀ ਨਾਚ, ਸਕਿਟ, ਕਵਿਤਾ, ਭਾਸਣ ਅਤੇ ਨਾਟਕ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਐਮ. ਐਲ. ਏ. ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਜਗਮੋਹਨ ਸਿੰਘ ਘੁੰਮਣ ਸਕੂਲ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਨ ਨੂੰ ਕਿਹਾ ਅਤੇ ਕੜੀ ਮਿਹਨਤ ਕਰਕੇ ਆਪਣੇ ਜੀਵਨ ਵਿਚ ਸਫਲ ਹੋਣ ਨੂੰ ਕਿਹਾ। ਉਨ੍ਹਾਂ ਨੇ ਬੱਚਿਆਂ ਦੇ ਪਰਫੋਰਮੈਂਸ ਦੀ ਪ੍ਰਸੰਸਾ ਕੀਤੀ। ਸਰਦਾਰ ਜਗਮੋਹਨ ਸਿੰਘ ਘੁੰਮਣ ਨੇ ਕਿਹਾ ਕਿ ਐਮ. ਜੀ. ਆਈ. ਕਾਨਵੈਂਟ ਸਕੂਲ ਕੰਡੀ ਇਲਾਕੇ ਦਾ ਇਕ ਵਧੀਆ ਸਕੂਲ ਹੈ ਜਿੱਥੋਂ ਬੱਚੇ ਵਧੀਆ ਭਵਿੱਖ ਬਣਾ ਕੇ ਨਿਕਲਦੇ ਹਨ। ਸਕੂਲ ਦੇ ਚੇਅਰਮੈਨ ਸਰਦਾਰ ਰਜਿੰਦਰਪਾਲ ਸਿੰਘ ਦਾ ਬੱਚਿਆਂ ਦੀ ਸਫਲਤਾ ਅਤੇ ਸੁਨਹਿਰੀ ਭਵਿੱਖ ਵਿਚ ਬਹੁਤ ਵੱਡਾ ਯੋਗਦਾਨ ਹੈ। ਸਕੂਲ ਦੇ ਚੇਅਰਮੈਨ ਰਜਿੰਦਰਪਾਲ ਸਿੰਘ, ਮੈਡਮ ਕਮਲਜੀਤ ਕੌਰ, ਨਵਜੋਤ ਸਿੰਘ, ਮੈਡਮ ਅੰਮ੍ਰਿਤ ਕੌਰ, ਸਕੂਲ ਦੇ ਪ੍ਰਿੰਸੀਪਲ ਮੈਡਮ ਭਾਵਨਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮਾਪੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ’ਤੇ ਸਕੂਲ ਤੇ ਸਟਾਫ਼ ਮੈਂਬਰ ਸਮਾ, ਪ੍ਰਿਅੰਕਾ, ਰਮਨਪ੍ਰੀਤ, ਰੀਤੂ, ਰੇਖਾ, ਰੀਨਾ, ਰਾਜਵਿੰਦਰ, ਵਾਨੀ, ਪੂਜਾ, ਲਖਵੀਰ ਕੌਰ, ਸੁਮਨ, ਅਨੀਤਾ, ਮਹਿਕ ਸੁਖਬੀਰ ਮੱਲ੍ਹੀ, ਸੁਖਬੀਰ ਕੌਰ, ਅਮਨਦੀਪ ਕੌਰ, ਮੋਨਾ, ਨੇਹਾ, ਪਰਮਜੀਤ ਕੌਰ, ਸਤਵਿੰਦਰ ਕੌਰ, ਪਲਜੀਤ ਕੌਰ, ਕੁਲਵਿੰਦਰ ਕੌਰ, ਮਰੀਦੁਲਾ, ਕੋਮਲ, ਦਿਨੇਸ਼, ਪਲਵਿੰਦਰ ਸਿੰਘ, ਯੋਗੇਸ੍ਵਰ, ਕਾਜਲ, ਅੰਤਮ ਕੁਮਾਰੀ, ਅੰਜਲੀ, ਕਵਲ, ਬਲਦੇਵ ਸਿੰਘ, ਕਿਰਨ, ਹਰਵਿੰਦਰ, ਜਗਦੀਪ ਅਭਿਸ਼ੇਕ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ 18 ਨੂੰ ਸੰਗਰੂਰ ਮੋਰਚੇ ‘ਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ ਸੈਣੀ ਸਮਾਜ ਦਾ ਵਫ਼ਦ,

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।