ਰਾਮਗੜ੍ਹੀਆ ਵਿਸ਼ਵਕਰਮਾ ਸਭਾ ਮੁਕੇਰੀਆਂ ਵਲੋਂ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ
ਮੁਕੇਰੀਆਂ, 6 ਨਵੰਬਰ (ਰਾਮਗੜ੍ਹੀਆ)-ਰਾਮਗੜ੍ਹੀਆ ਵਿਸ਼ਵਕਰਮਾ ਸਭਾ ਮੁਕੇਰੀਆਂ ਦੀ ਇਕੱਤਰਤਾ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਬਾਬਾ ਵਿਸ਼ਵਕਰਮਾ ਮੰਦਰ ਮੁਕੇਰੀਆਂ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਜਿੱਥੇ ਹੋਰ ਵੱਖ-ਵੱਖ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਉੱਥੇ ਹੀ 9 ਨਵੰਬਰ ਨੂੰ ਮਨਾਏ ਜਾਣ ਵਾਲੇ ਬਾਬਾ ਵਿਸ਼ਵਕਰਮਾ ਦੇ 73ਵੇਂ ਵਾਰਸ਼ਿਕ ਮਹਾਂਉਤਸਵ ਸੰਬੰਧੀ ਵੀ ਸਮੁੱਚੇ ਸਾਥੀਆਂ ਨਾਲ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ।
ਅਜੀਤ ਡੈਸਕ
07-11-2026