04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਭਾਤਪੁਰ ਜੱਟਾਂ ਤੇ ਇਬਰਾਹੀਮਪੁਰ ਕੌਮੀ ਮੀਤ ਪ੍ਰਧਾਨ ਅਤੇ ਫ਼ਤਿਹਪੁਰ ਕਲਾਂ ਕੌਮੀ ਸੰਯੁਕਤ ਸਕੱਤਰ ਨਿਯੁਕਤ

ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਸਿਫ਼ਾਰਿਸ਼ ’ਤੇ ਹਲਕਾ ਗੜ੍ਹਸ਼ੰਕਰ ’ਚ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਮਿਹਨਤੀ ਆਗੂਆਂ ਹਰਜੀਤ ਸਿੰਘ ਭਾਤਪੁਰ ਜੱਟਾਂ ਤੇ ਜੋਗਾ ਸਿੰਘ ਇਬਰਾਹੀਮਪੁਰ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਅਤੇ ਜਿੰਦਰ ਸਿੰਘ ਗਿੱਲ ਫ਼ਤਿਹਪੁਰ ਕਲਾਂ ਨੂੰ ਕੌਮੀ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਅਜੀਤ ਡੈਸਕ 04-11-2026
ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਸਿਫ਼ਾਰਿਸ਼ ’ਤੇ ਹਲਕਾ ਗੜ੍ਹਸ਼ੰਕਰ ’ਚ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਮਿਹਨਤੀ ਆਗੂਆਂ ਹਰਜੀਤ ਸਿੰਘ ਭਾਤਪੁਰ ਜੱਟਾਂ ਤੇ ਜੋਗਾ ਸਿੰਘ ਇਬਰਾਹੀਮਪੁਰ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਅਤੇ ਜਿੰਦਰ ਸਿੰਘ ਗਿੱਲ ਫ਼ਤਿਹਪੁਰ ਕਲਾਂ ਨੂੰ ਕੌਮੀ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇੱਥੇ ਪਾਰਟੀ ਦੇ ਦਫ਼ਤਰ ਵਿਖੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਨਵ-ਨਿਯੁਕਤ ਪਾਰਟੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਪਾਰਟੀ ਲਈ ਪਹਿਲ ਨਾਲੋਂ ਵੀ ਵੱਧ ਮਿਹਨਤ ਨਾਲ ਪਾਰਟੀ ਲਈ ਕੰਮ ਕਰਨਗੇ। ਇਸ ਮੌਕੇ ਰਜਿੰਦਰ ਸਿੰਘ ਸ਼ੂਕਾ, ਕੁਲਵੀਰ ਸਿੰਘ ਡੋਗਰਪੁਰ, ਮਾ. ਬਲਵੀਰ ਸਿੰਘ ਕਹਾਰਪੁਰ, ਨਿਸ਼ਾਨ ਸਿੰਘ ਸਮੁੰਦੜਾ ਸੰਮਤੀ ਮੈਂਬਰ, ਜਗਤਾਰ ਸਿੰਘ ਚੱਕ ਗੁਰੂ, ਕੈਪਟਨ ਧਰਮਪਾਲ ਬਿੰਜੋਂ, ਸਤਨਾਮ ਸਿੰਘ ਕਿੱਤਣਾ, ਨਵਨੀਤ ਸਿੰਘ ਲੱਲੀਆਂ, ਸੁਖਮਨਦੀਪ ਸਿੰਘ ਲੱਲੀਆਂ, ਕੁਲਦੀਪ ਸਿੰਘ ਕੇ.ਸੀ., ਲਖਵਿੰਦਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਹੋਏ।
ਪਿਛਲੀ ਖ਼ਬਰ ਸੀ.ਐਚ.ਸੀ. ਬੀਣੇਵਾਲ ’ਚ ਛਾਤੀ ਦੇ ਕੈਂਸਰ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ ਡੀ.ਏ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਬਿਜ਼ਨਸ ਬਲਾਸਟਰਜ਼’ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।