ਨੰਗਲ ਬਿਹਾਲਾਂ, 3 ਨਵੰਬਰ (ਵਿਨੋਦ ਮਹਾਜਨ)-ਐਨ. ਐਸ. ਕਿਊ ਐਫ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੋਵਾਲ ਵਿਖੇ ਵਿਦਿਆਰਥੀਆਂ ਲਈ ਕਲਾਸਰੂਮ ਕਮ ਵਰਕਸ਼ਾਪ ਅਤੇ ਲੈਬੋਰਟਰੀ ਕਮ ਕਲਾਸਰੂਮ ਲਈ ਬਣੇ ਕਮਰਿਆਂ ਦਾ ਉਦਘਾਟਨੀ ਸਮਾਗਮ ਪ੍ਰਿੰਸੀਪਲ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਬੇਅੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਦਘਾਟਨ ਉਪਰੰਤ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਮੀਲ ਪੱਥਰ ਸਾਬਤ ਹੋ ਰਹੇ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਜੋਕਿ ਅਪਣੇ ਆਪ ਵਿਚ ਇਕ ਰਿਕਾਰਡ ਹੈ। ਇਸ ਮੌਕੇ ਲੰਬਰਦਾਰ ਰਾਜਵਿੰਦਰ ਸਿੰਘ ਰੋਜ਼ੀ, ਜੀਵਨ ਕੁਮਾਰੀ ਬਲਾਕ ਸੰਮਤੀ ਮੈਂਬਰ, ਸਰਪੰਚ ਰਕੇਸ਼ ਕੁਮਾਰ ਦੋਲੌਵਾਲ, ਬਲਵਿੰਦਰ ਸੈਣੀ, ਆਂਗਨਵਾੜੀ ਵਰਕਰ ਭਾਰਤੀ ਠਾਕੁਰ, ਮਾਸਟਰ ਸੰਤੋਖ ਸਿੰਘ, ਮਾਸਟਰ ਮਹਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।