04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਨਿਸ਼ਾਨਦੇਹੀ ਕਰਨ ਆਈ ਟੀਮ ਦਾ ਵਿਰੋਧ

ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪੰਜਾਬ ਸਰਕਾਰ ਦੀ ਸ਼ਹਿ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਵਲੋ ਪੰਜਾਬ ਦੀਆ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਮਨਸੂਬੇ ਤਹਿਤ ਡਰੋਨ ਸਿਸਟਮ ਰਾਹੀਂ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਪਿੰਡਾਂ ਵਿਚ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪਿੰਡ ਮੰਜਪੁਰ ਵਿਖੇ ਨਿਸ਼ਾਨਦੇਹੀ ਕਰਨ ਆਈ ਟੀਮ ਦਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਵਿਚ ਸ਼ਾਮਿਲ ਜਥੇਬੰਦੀ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਦਾਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ, ਜ਼ੋਨ ਪ੍ਰਧਾਨ ਰਾਜਿੰਦਰ ਸਿੰਘ ਜੇ ਪੀ ਪੰਡੋਰੀ, ਸੀਨੀਅਰ ਆਗੂ ਜਸਵੀਰ ਸਿੰਘ ਮੰਜਪੁਰ, ਇਕਾਈ ਸਕੱਤਰ ਹਰਜਿੰਦਰ ਸਿੰਘ ਮੰਜਪੁਰ, ਲਖਵਿੰਦਰ ਸਿੰਘ ਪੁਰਾਣਾ ਭੰਗਾਲਾ ਦੀ ਅਗਵਾਈ ਹੇਠ ਭਾਰੀ ਵਿਰੋਧ ਕੀਤਾ ਗਿਆ।

ਅਜੀਤ ਡੈਸਕ 04-11-2026
ਭੰਗਾਲਾ, 3 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪੰਜਾਬ ਸਰਕਾਰ ਦੀ ਸ਼ਹਿ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਵਲੋ ਪੰਜਾਬ ਦੀਆ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਮਨਸੂਬੇ ਤਹਿਤ ਡਰੋਨ ਸਿਸਟਮ ਰਾਹੀਂ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਪਿੰਡਾਂ ਵਿਚ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪਿੰਡ ਮੰਜਪੁਰ ਵਿਖੇ ਨਿਸ਼ਾਨਦੇਹੀ ਕਰਨ ਆਈ ਟੀਮ ਦਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਵਿਚ ਸ਼ਾਮਿਲ ਜਥੇਬੰਦੀ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਦਾਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ, ਜ਼ੋਨ ਪ੍ਰਧਾਨ ਰਾਜਿੰਦਰ ਸਿੰਘ ਜੇ ਪੀ ਪੰਡੋਰੀ, ਸੀਨੀਅਰ ਆਗੂ ਜਸਵੀਰ ਸਿੰਘ ਮੰਜਪੁਰ, ਇਕਾਈ ਸਕੱਤਰ ਹਰਜਿੰਦਰ ਸਿੰਘ ਮੰਜਪੁਰ, ਲਖਵਿੰਦਰ ਸਿੰਘ ਪੁਰਾਣਾ ਭੰਗਾਲਾ ਦੀ ਅਗਵਾਈ ਹੇਠ ਭਾਰੀ ਵਿਰੋਧ ਕੀਤਾ ਗਿਆ। ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਐਲਾਨ ਮੁਤਾਬਿਕ ਜਦੋਂ ਤੱਕ ਕਿਸਾਨੀ ਮੰਗਾਂ ਦੇ ਸਬੰਧ ’ਚ ਪੰਜਾਬ ਸਰਕਾਰ ਵਲੋਂ ਮੋਰਚੇ ਨਾਲ ਟੇਬਲ ’ਤੇ ਬੈਠ ਕੇ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਪੰਜਾਬ ਸਰਕਾਰ ਦਾ ਪਿੰਡਾਂ ਵਿਚ ਵਿਰੋਧ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੁਕੇਰੀਆਂ ਹਲਕੇ ’ਚ 6 ਕਰੋੜ ਦੇ ਵਿਕਾਸ ਕਾਰਜਾਂ ਲਈ ਮਨਜ਼ੂਰੀ ਪੱਤਰ ਜਾਰੀ ਕੀਤੇ-ਸਰਬਜੋਤ ਸਿੰਘ ਸਾਬੀ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 13.50 ਲੱਖ ਦੀ ਠੱਗੀ , 2 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।