02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਹੈਲੋਵਿਨ ਦਾ ਤਿਉਹਾਰ ਮਨਾਇਆ

ਦਸੂਹਾ, 1 ਨਵੰਬਰ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਹੈਲੋਵਿਨ ਦਾ ਤਿਉਹਾਰ ਬੜੇ ਉਤਸ਼ਾਹ ਤੇ ਉਮੰਗ ਨਾਲ਼ ਮਨਾਇਆ ਗਿਆ। ਇਸ ਮੌਕੇ ਉੱਤੇ ਸਕੂਲ ਦਾ ਵਿਹੜਾ ਰੰਗ-ਬਰੰਗੀਆਂ ਸਜਾਵਟਾਂ, ਡਰਾਉਣੇ ਮਖੌਟਿਆਂ, ਕੱਦੂ ਦੀਆਂ ਆਕਰਸ਼ਕ ਆਕ੍ਰਿਤੀਆਂ ਅਤੇ ਹੈਲੋਵੀਨ ਦੀ ਵਿਸ਼ੇਸ਼ ਸਜਾਵਟ ਨਾਲ ਜੀਵੰਤ ਹੋ ਉੱਠਿਆ।

ਅਜੀਤ ਡੈਸਕ 02-11-2026
ਦਸੂਹਾ, 1 ਨਵੰਬਰ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਚ ਹੈਲੋਵਿਨ ਦਾ ਤਿਉਹਾਰ ਬੜੇ ਉਤਸ਼ਾਹ ਤੇ ਉਮੰਗ ਨਾਲ਼ ਮਨਾਇਆ ਗਿਆ। ਇਸ ਮੌਕੇ ਉੱਤੇ ਸਕੂਲ ਦਾ ਵਿਹੜਾ ਰੰਗ-ਬਰੰਗੀਆਂ ਸਜਾਵਟਾਂ, ਡਰਾਉਣੇ ਮਖੌਟਿਆਂ, ਕੱਦੂ ਦੀਆਂ ਆਕਰਸ਼ਕ ਆਕ੍ਰਿਤੀਆਂ ਅਤੇ ਹੈਲੋਵੀਨ ਦੀ ਵਿਸ਼ੇਸ਼ ਸਜਾਵਟ ਨਾਲ ਜੀਵੰਤ ਹੋ ਉੱਠਿਆ। ਨੰਨ੍ਹੇ-ਮੁੰਨ੍ਹੇ ਵਿਦਿਆਰਥੀ ਆਕਰਸ਼ਕ ਅਤੇ ਮਜ਼ੇਦਾਰ ਪਹਿਰਾਵਿਆਂ ਵਿਚ ਬਹੁਤ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਤੇ ਵਿਦਿਆਰਥੀਆਂ ਲਈ ਵੱਖ-ਵੱਖ ਮਨੋਰੰਜਕ ਗਤੀਵਿਧੀਆਂ, ਰੌਚਕ ਖੇਡਾਂ, ਰਚਨਾਤਮਿਕ ਕਲਾ ਅਤੇ ਸ਼ਿਲਪ ਗਤੀਵਿਧੀਆਂ ਅਤੇ ਪਹਿਰਾਵਾ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ। ਸਕੂਲ ਦੀ ਪ੍ਰਾਇਮਰੀ ਹੈੱਡ ਸ਼ੌਰਬਰੀ ਘੋਸ਼ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਹੈਲੋਵੀਨ ਵਰਗੇ ਤਿਉਹਾਰ ਬੱਚਿਆਂ ਦੀ ਕਲਪਨਾਸ਼ਕਤੀ ਨੂੰ ਨਵੀਂ ਉਡਾਣ ਦਿੰਦੇ ਹਨ ਅਤੇ ਮਿਲ-ਜੁਲ ਕੇ ਸਿੱਖਣ, ਆਨੰਦ ਮਾਣਨ ਅਤੇ ਯਾਦਗਾਰ ਪਲ ਸਿਰਜਣ ਦਾ ਮੌਕਾ ਪ੍ਰਦਾਨ ਕਰਦੇ ਹਨ।” ਸਕੂਲ ਦੀ ਪ੍ਰਿੰਸੀਪਲ ਅੰਜੂ ਧਵਨ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਬੱਚਿਆਂ ਦੇ ਸਿੱਖਣ ਦੇ ਅਨੁਭਵ ਨੂੰ ਆਨੰਦਮਈ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਆਪਣੀ ਪ੍ਰਤਿਭਾ ਅਤੇ ਰਚਨਾਤਮਿਕਤਾ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।” ਵਾਸਲ ਐਜੂਕੇਸ਼ਨ ਦੀ ਅਗਵਾਈ ਹੇਠ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਇਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ. ਸੀ. ਓ. ਰਾਘਵ ਵਾਸਲ ਤੇ ਡਾਇਰੈਕਟਰ ਅਦਿਤੀ ਵਾਸਲ ਨੇ ਵੀ ਸਕੂਲ ਦੇ ਇਨ੍ਹਾਂ ਯਤਨਾਂ ਦੀ ਸਰਾਹਨਾ ਕੀਤੀ ਅਤੇ ਆਨੰਦਮਈ, ਅਨੁਭਵਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ।
ਪਿਛਲੀ ਖ਼ਬਰ ਵੋਟ ਚੋਰੀ ਦੇ ਝੂਠੇ ਦੋਸ਼ ਲਗਾ ਕੇ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ ਵਿਰੋਧੀ ਧਿਰ - ਅਜੈ ਕੌਸ਼ਲ ਸੇਠੂ ਅਗਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ’ਚ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ 3 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।