02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਟਾਂਡਾ ਤੇ ਦਸੂਹਾ ਦੀਆਂ ਟੀਮਾਂ ਵਿਚ ਬਰਾਬਰ ਰਿਹਾ ਫੁੱਟਬਾਲ ਲੀਗ ਦਾ ਤੀਸਰਾ ਮੈਚ

ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ )- ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ ਦਾ ਤੀਸਰਾ ਮੈਚ ਅੱਜ ਦਸੂਹਾ ਅਤੇ ਟਾਂਡਾ ਦੇ ਵਿਚ ਸਰਕਾਰੀ ਸਕੂਲ ਟਾਂਡਾ ਦੀ ਗਰਾਉਂਡ ਵਿਚ ਕਰਵਾਇਆ ਗਿਆ। ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਅਸ਼ਵਨੀ ਕੁਮਾਰ ਦਸੂਹਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਸ ਲੀਗ ਦੇ ਇਸ ਮੈਚ ਵਿਚ ਦੋਨਾਂ ਟੀਮਾਂ ਨਿਰਧਾਰਿਤ ਸਮੇਂ ਵਿਚ ਕੋਈ ਵੀ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਬਰਾਬਰ ਰਿਹਾ।

ਅਜੀਤ ਡੈਸਕ 02-11-2026
ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ )- ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਕਰਵਾਈ ਜਾ ਰਹੀ ਫੁੱਟਬਾਲ ਲੀਗ ਦਾ ਤੀਸਰਾ ਮੈਚ ਅੱਜ ਦਸੂਹਾ ਅਤੇ ਟਾਂਡਾ ਦੇ ਵਿਚ ਸਰਕਾਰੀ ਸਕੂਲ ਟਾਂਡਾ ਦੀ ਗਰਾਉਂਡ ਵਿਚ ਕਰਵਾਇਆ ਗਿਆ। ਪ੍ਰਧਾਨ ਗੁਰਸੇਵਕ ਮਾਰਸ਼ਲ ਅਤੇ ਅਸ਼ਵਨੀ ਕੁਮਾਰ ਦਸੂਹਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਸ ਲੀਗ ਦੇ ਇਸ ਮੈਚ ਵਿਚ ਦੋਨਾਂ ਟੀਮਾਂ ਨਿਰਧਾਰਿਤ ਸਮੇਂ ਵਿਚ ਕੋਈ ਵੀ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਬਰਾਬਰ ਰਿਹਾ। ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਲੀਗ ਯਾਦ ਅਗਲਾ ਮੈਚ 15 ਨਵੰਬਰ ਨੂੰ ਪੰਚਾਇਤ ਸੰਮਤੀ ਸਟੇਡੀਅਮ ਵਿਚ ਹੋਵੇਗਾ। ਹੁਣ ਤੱਕ ਹੋਏ ਮੈਚਾਂ ਵਿਚ ਦੋਨਾਂ ਟੀਮਾਂ ਨੇ ਇੱਕ ਇੱਕ ਮੈਚ ਜਿੱਤਿਆ ਹੈ। ਇਸ ਦੌਰਾਨ ਖੇਡ ਪ੍ਰਮੋਟਰ ਅਤੇ ਡਾਊਨ ਟਾਊਨ ਰੈਸਟੋਰੈਂਟ ਦੇ ਮਾਲਕ ਹਰਦੀਪ ਸਿੰਘ ਜੌਹਲ ਨੇ ਸਰਕਾਰੀ ਸਕੂਲ ਦੀ ਫੁੱਟਬਾਲ ਗਰਾਊਂਡ ਵਿਚ ਲਾਈਟਾਂ ਲਾਉਣ ਲਈ ਸ਼ੁਰੂ ਮਿਸ਼ਨ ਲਈ ਵਿੱਤੀ ਮਦਦ ਭੇਟ ਕੀਤੀ । ਇਸ ਮੌਕੇ ਸੁਖਵੀਰ ਸਿੰਘ, ਰਾਜਵੀਰ ਸਿੰਘ, ਲਵਦੀਪ ਸ਼ਰਮਾ, ਫ਼ੌਜੀ ਪਲਵਿੰਦਰ ਸਿੰਘ, ਬਲਵੰਤ ਰਾਜਾ, ਸੈਣੀ ਟਾਂਡਾ, ਗੋਰਾ, ਬੰਗਾਲੀ, ਅਮਰਪਾਲ, ਤੇਜਣ ਗਿੱਲ, ਨੀਨਾ, ਮਹਾਜਨ, ਰਾਹਿਸ਼, ਵਿੱਕੀ, ਆਲਮ, ਮਨਦੀਪ, ਗੌਰਵ, ਸਾਹਿਲ, ਸਾਬੂ, ਸੁੱਖੀ, ਰੌਣੀ, ਹਰਪ੍ਰੀਤ, ਦੀਪ, ਸੁਖਰਾਜ, ਮੂਸਾ, ਤਨੁ, ਐੱਮ. ਪੀ., ਲੱਕੀ, ਨੂਰ, ਸ਼ੀਰਾ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ’ਚ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ 3 ਤੋਂ ਅਗਲੀ ਖ਼ਬਰ ਸੰਗਰੂਰ ਦੀ ਇਨਸਾਫ਼ ਰੈਲੀ ’ਚ ਰਾਹੁਲ ਗਾਂਧੀ ਕਰਨਗੇ ਪੰਜਾਬ ਦੇ ਮੁੱਦਿਆਂ ਦੀ ਪੈਰਵਾਈ- ਸੰਗਤ ਸਿੰਘ ਗਿਲਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।