ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਕੁਆਂਟਮ ਪੇਪਰਜ਼ ਮਿੱਲ ਦਾ ਉਦਯੋਗਿਕ ਦੌਰਾ
ਮਾਹਿਲਪੁਰ, 28 ਅਕਤੂਬਰ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਚ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜ਼ਨਸ ਐਡਮਨਿਸਟਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਕਾਰਜਾਂ ਅਤੇ ਕਾਰੋਬਾਰ ਦੀ ਵਿਹਾਰਕ ਜਾਣਕਾਰੀ ਦੇਣ ਲਈ ਸੈਲਾ ਖ਼ੁਰਦ ਸਥਿਤ ਕੁਆਂਟਮ ਪੇਪਰਜ਼ ਲਿਮਟਿਡ ਦਾ ਵਿਦਿਅਕ ਉਦਯੋਗਿਕ ਟੂਰ ਲਗਾਇਆ ਗਿਆ। ਕਾਮਰਸ ਵਿਭਾਗ ਦੇ ਮੁਖੀ ਡਾ ਰਾਕੇਸ਼ ਕੁਮਾਰ ਦੀ ਅਗਵਾਈ ਲਗਾਏ ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਸਿਧਾਂਤਕ ਅਤੇ ਵਿਹਾਰਕ ਕੰਮ ਕਾਰ ਬਾਰੇ ਜਾਣਕਾਰੀ ਦੇਣਾ ਸੀ।
ਅਜੀਤ ਡੈਸਕ
29-10-2026