28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੌਲਪੁਰ ਵਿਖੇ ਛਿੰਝ ਮੇਲਾ 30 ਨੂੰ

ਨੰਗਲ ਬਿਹਾਲਾਂ, 27 ਅਕਤੂਬਰ (ਵਿਨੋਦ ਮਹਾਜਨ)- ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਅਤੇ ਸਭਿਆਚਾਰ ਮੇਲਾ ਸ੍ਰੀ ਹਰਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਕੌਲਪੁਰ ਵਲੋਂ 30 ਅਕਤੂਬਰ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਇਸ ਮੌਕੇ ਦੁਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸਭਿਆਚਾਰ ਅਖਾੜਾ ਲਗਾਇਆ ਜਾਵੇਗਾ।

ਅਜੀਤ ਡੈਸਕ 28-10-2026
ਨੰਗਲ ਬਿਹਾਲਾਂ, 27 ਅਕਤੂਬਰ (ਵਿਨੋਦ ਮਹਾਜਨ)- ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਅਤੇ ਸਭਿਆਚਾਰ ਮੇਲਾ ਸ੍ਰੀ ਹਰਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਕੌਲਪੁਰ ਵਲੋਂ 30 ਅਕਤੂਬਰ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਇਸ ਮੌਕੇ ਦੁਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸਭਿਆਚਾਰ ਅਖਾੜਾ ਲਗਾਇਆ ਜਾਵੇਗਾ। ਛਿੰਝ ਮੇਲੇ ਵਿਚ ਸੰਤ ਬਾਬਾ ਨਾਗਰ ਸਿੰਘ ਮਿਸਲ ਤਰਨਾ ਦਲ ਹਰੀਆਂ ਵੇਲਾਂ ਵਾਲੇ, ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਇਸ ਮੌਕੇ ਕੁੜੀਆਂ ਦਾ ਵਿਸ਼ਵ ਪੱਧਰੀ ਕਬੱਡੀ ਮੈਚ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਸਿਰਫ਼ ਸੱਦੇ ਹੋਏ ਪਹਿਲਵਾਨਾਂ ਦੇ ਹੀ ਘੋਲ ਹੋਣਗੇ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਮਾਹਿਲਪੁਰ ਦੇ ਫੁੱਟਬਾਲ ਸਟੇਡੀਅਮ ਦੇ ਬਾਥਰੂਮਾਂ ਦੀਆਂ ਟੂਟੀਆਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।