ਭਗਵਾਨ ਸ੍ਰੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ - ਰਸ਼ਪਾਲ ਸਿੰਘ ਚਰੜ
ਟਾਂਡਾ ਉੜਮੁੜ, 27 ਅਕਤੂਬਰ (ਭਗਵਾਨ ਸਿੰਘ ਸੈਣੀ) – ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਂਰਿਸ਼ੀ ਵਾਲਮੀਕਿ ਮੰਦਿਰ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਤਲਾ ਸਥਿਤ ਮੰਦਿਰ ਵਿਖੇ ਸਤਿਸੰਗ ਕਰਵਾਇਆ ਗਿਆ । ਇਸ ਮੌਕੇ ਹਲਕਾ ਟਾਂਡਾ ਉੜਮੁੜ ਦੇ ਉੱਘੇ ਸਮਾਜ ਸੇਵਕ ਰਸ਼ਪਾਲ ਸਿੰਘ ਚਰੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਟਾਂਡਾ ਉੜਮੁੜ, 27 ਅਕਤੂਬਰ (ਭਗਵਾਨ ਸਿੰਘ ਸੈਣੀ) – ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਂਰਿਸ਼ੀ ਵਾਲਮੀਕਿ ਮੰਦਿਰ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਤਲਾ ਸਥਿਤ ਮੰਦਿਰ ਵਿਖੇ ਸਤਿਸੰਗ ਕਰਵਾਇਆ ਗਿਆ । ਇਸ ਮੌਕੇ ਹਲਕਾ ਟਾਂਡਾ ਉੜਮੁੜ ਦੇ ਉੱਘੇ ਸਮਾਜ ਸੇਵਕ ਰਸ਼ਪਾਲ ਸਿੰਘ ਚਰੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਜਪਾ ਮੰਡਲ ਟਾਂਡਾ ਦੇ ਪ੍ਰਧਾਨ ਪ੍ਰਿੰਸ ਜੌਲੀ, ਜਨਰਲ ਸਕੱਤਰ ਰਣਜੀਤ ਸਿੰਘ, ਵਿਸ਼ਾਲ, ਬੱਬੂ ਕੰਗ, ਮਨਜਿੰਦਰ ਸਿੰਘ ਸਿੱਧੂ, ਯੁਵਾ ਆਗੂ ਰਾਜੂ ਖੋਸਲਾ, ਹਿੰਦੂ ਆਗੂ ਸ਼ੈਰੀ ਥਾਪਰ ਅਤੇ ਵਿਸ਼ਾਲ ਖੋਸਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੀ ਵਿਧੀ ਪੂਰਵਕ ਪੂਜਾ-ਅਰਚਨਾ ਕਰਨ ਉਪਰੰਤ ਕੀਰਤਨੀ ਜਥਿਆਂ ਨੇ ਧਾਰਮਿਕ ਕੀਰਤਨ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਅਤੇ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਸੰਗਤ ਨੂੰ ਸੰਬੋਧਨ ਕਰਦਿਆਂ ਰਸ਼ਪਾਲ ਸਿੰਘ ਚਰੜ ਨੇ ਕਿਹਾ ਕਿ ਰਮਾਇਣ ਦੇ ਰਚੇਤਾ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦਾ ਭਾਰਤੀ ਸਾਹਿੱਤ ਅਤੇ ਸੰਸਕ੍ਰਿਤੀ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਨੇ ਕਿਹਾ ਕਿ ਭਗਵਾਨ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਵਿਚ ਪਿਆਰ, ਏਕਤਾ ਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਲਈ ਸਾਨੂੰ ਧਾਰਮਿਕ ਸਮਾਗਮਾਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਸਾਗਰ ਸਹੋਤਾ, ਵੰਸ਼ ਸਹੋਤਾ, ਵੀਰੂ, ਰਮਣ ਕੁਮਾਰ, ਕ੍ਰਿਸ਼, ਸ਼ੈਰੀ ਥਾਪਰ, ਰਾਜੂ ਖੋਸਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।