28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪੈਨਸ਼ਨਰ 1 ਤੋਂ 30 ਨਵੰਬਰ ਤੱਕ ਕਰਵਾ ਸਕਦੇ ਨੇ ਡਿਜੀਟਲ ਲਾਈਫ਼ ਸਰਟੀਫਿਕੇਟ ਅਪਲਾਈ-ਦੇਸਰਾਜ

ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਹੋਰ ਬਿਹਤਰ ਢੰਗ ਨਾਲ ਬਣਾਉਣ ਹਿਤ ਇਸ ਵਾਰ ਕੇਵਲ ਲਾਈਫ਼ ਸਰਟੀਫਿਕੇਟ ਆਨਲਾਈਨ ਰੂਪ ਵਿਚ ਸਵੀਕਾਰੇ ਜਾ ਰਹੇ ਹਨ। ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ/ਲਾਈਫ਼ ਸਰਟੀਫਿਕੇਟ ਆਨਲਾਈਨ ਰੂਪ ਵਿਚ ਅਪਲਾਈ ਕਰਵਾਉਣ ।

ਅਜੀਤ ਡੈਸਕ 28-10-2026
ਹੁਸ਼ਿਆਰਪੁਰ, 27 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਹੋਰ ਬਿਹਤਰ ਢੰਗ ਨਾਲ ਬਣਾਉਣ ਹਿਤ ਇਸ ਵਾਰ ਕੇਵਲ ਲਾਈਫ਼ ਸਰਟੀਫਿਕੇਟ ਆਨਲਾਈਨ ਰੂਪ ਵਿਚ ਸਵੀਕਾਰੇ ਜਾ ਰਹੇ ਹਨ। ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ/ਲਾਈਫ਼ ਸਰਟੀਫਿਕੇਟ ਆਨਲਾਈਨ ਰੂਪ ਵਿਚ ਅਪਲਾਈ ਕਰਵਾਉਣ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੇਸਰਾਜ ਨੇ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਵੱਲੋਂ ਲਾਈਫ਼ ਸਰਟੀਫਿਕੇਟ ਆਨਲਾਈਨ ਅਪਲਾਈ ਨਹੀਂ ਕਰਵਾਏ ਗਏ ਹਨ, ਉਹ 1 ਨਵੰਬਰ ਤੋਂ 30 ਨਵੰਬਰ 2026 ਤੱਕ ਆਪਣੇ ਨਜ਼ਦੀਕੀ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਾਂ ਉਪ ਖ਼ਜ਼ਾਨਾ ਦਫ਼ਤਰ, ਆਪਣੀ ਬੈਂਕ ਬ੍ਰਾਂਚ, ਸੇਵਾ ਕੇਂਦਰ, ਜਾਂ ਫਿਰ ‘ਜੀਵਨ ਪ੍ਰਮਾਣ ਪੱਤਰ’ਦੀ ਮੋਬਾਈਲ ਐਪ ਰਾਹੀਂ ਖ਼ੁਦ ਆਪ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਸਰਟੀਫਿਕੇਟ ਜਮਾਂ ਕਰਵਾਉਣ ਉਪਰੰਤ ਪੈਨਸ਼ਨਰ ਨੂੰ ਤੁਰੰਤ ਇਸ ਸਬੰਧੀ ਸਰਟੀਫਿਕੇਟ ਫ਼ੋਨ ‘ਤੇ ਪ੍ਰਾਪਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਆਪਣਾ ਲਾਈਫ਼ ਸਰਟੀਫਿਕੇਟ ਬਿਨਾਂ ਕਿਸੀ ਦੇਰੀ ਤੋਂ ਅਪਲਾਈ ਕੀਤਾ ਜਾਵੇ ਤਾਂ ਜੋ ਪੈਨਸ਼ਨ ਨਿਰੰਤਰ ਰੂਪ ਵਿਚ ਚੱਲਦੀ ਰਹੇ।
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।