27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੰਨੇ ਹੇਠ ਰਕਬਾ ਘਟਣ ਦਾ ਕਾਰਨ ਹਰੇਕ ਸਾਲ ਰੇਟ ’ਚ ਮਾਮੂਲੀ ਵਾਧਾ-ਚੌਹਾਨ

ਅੱਡਾ ਸਰਾਂ, 26 ਅਕਤੂਬਰ (ਮਸੀਤੀ)-ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਦਿਨੋ ਦਿਨ ਖੇਤੀ ’ਤੇ ਲਾਗਤ ਖ਼ਰਚਾ ਵੱਧ ਤੇ ਆਮਦਨੀ ਘੱਟ ਹੋਣ ਕਰਕੇ ਗੰਨਾ ਕਿਸਾਨਾਂ ਦਾ ਗੰਨੇ ਦੀ ਫ਼ਸਲ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਹਰੇਕ ਸਾਲ ਗੰਨੇ ਹੇਠ ਰਕਬਾ ਘੱਟ ਹੁੰਦਾ ਜਾ ਰਿਹਾ ਹੈ ਪਰ ਅਫ਼ਸੋਸ ਕਿ ਪੰਜਾਬ ਵਿਚ ਐਗਰੋ ਵੇਸਟ ਇੰਡਸਟਰੀ ਤਾਂ ਪਹਿਲਾ ਹੀ ਬਹੁਤ ਘੱਟ ਹੈ ਜੇਕਰ ਲਾਗਤ ਖ਼ਰਚ ਅਨੁਸਾਰ ਗੰਨੇ ਦੇ ਰੇਟ ਵਿਚ ਵਾਧਾ ਨਹੀਂ ਹੁੰਦਾ ਤਾਂ ਕੁੱਝ ਕੁ ਸਾਲਾ ਤੱਕ ਜੋ ਸ਼ੂਗਰ ਮਿੱਲਾਂ ਚੱਲ ਰਹੀਆਂ ਹਨ, ਉਹ ਵੀ ਬੰਦ ਹੋ ਜਾਣਗੀਆਂ, ਲਗਾਤਾਰ ਖੰਡ ਦੇ ਰੇਟ ਵਿਚ ਵਾਧਾ ਕਾਰਨ ਪੂੰਜੀਪਤੀ ਹੋਰ ਅਮੀਰ ਹੁੰਦਾ ਜਾ ਰਿਹਾ ਤੇ ਫ਼ਸਲ ਪੈਦਾ ਕਰਨ ਵਾਲਾ ਕਿਸਾਨ ਸਿਰ ਦਿਨੋ ਦਿਨ ਕਰਜ਼ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗੰਨੇ ਦੇ ਰੇਟ ਵਿਚ ਵਾਧਾ ਕਰਕੇ 600 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ।

ਅਜੀਤ ਡੈਸਕ 27-10-2026
ਅੱਡਾ ਸਰਾਂ, 26 ਅਕਤੂਬਰ (ਮਸੀਤੀ)-ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਦਿਨੋ ਦਿਨ ਖੇਤੀ ’ਤੇ ਲਾਗਤ ਖ਼ਰਚਾ ਵੱਧ ਤੇ ਆਮਦਨੀ ਘੱਟ ਹੋਣ ਕਰਕੇ ਗੰਨਾ ਕਿਸਾਨਾਂ ਦਾ ਗੰਨੇ ਦੀ ਫ਼ਸਲ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਹਰੇਕ ਸਾਲ ਗੰਨੇ ਹੇਠ ਰਕਬਾ ਘੱਟ ਹੁੰਦਾ ਜਾ ਰਿਹਾ ਹੈ ਪਰ ਅਫ਼ਸੋਸ ਕਿ ਪੰਜਾਬ ਵਿਚ ਐਗਰੋ ਵੇਸਟ ਇੰਡਸਟਰੀ ਤਾਂ ਪਹਿਲਾ ਹੀ ਬਹੁਤ ਘੱਟ ਹੈ ਜੇਕਰ ਲਾਗਤ ਖ਼ਰਚ ਅਨੁਸਾਰ ਗੰਨੇ ਦੇ ਰੇਟ ਵਿਚ ਵਾਧਾ ਨਹੀਂ ਹੁੰਦਾ ਤਾਂ ਕੁੱਝ ਕੁ ਸਾਲਾ ਤੱਕ ਜੋ ਸ਼ੂਗਰ ਮਿੱਲਾਂ ਚੱਲ ਰਹੀਆਂ ਹਨ, ਉਹ ਵੀ ਬੰਦ ਹੋ ਜਾਣਗੀਆਂ, ਲਗਾਤਾਰ ਖੰਡ ਦੇ ਰੇਟ ਵਿਚ ਵਾਧਾ ਕਾਰਨ ਪੂੰਜੀਪਤੀ ਹੋਰ ਅਮੀਰ ਹੁੰਦਾ ਜਾ ਰਿਹਾ ਤੇ ਫ਼ਸਲ ਪੈਦਾ ਕਰਨ ਵਾਲਾ ਕਿਸਾਨ ਸਿਰ ਦਿਨੋ ਦਿਨ ਕਰਜ਼ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗੰਨੇ ਦੇ ਰੇਟ ਵਿਚ ਵਾਧਾ ਕਰਕੇ 600 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਐਸ. ਕੇ. ਐਮ. ਦੇ ਹਫ਼ਤਾ ਭਰ ਧਰਨੇ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਮੰਨਿਆ ਤੇ ਲਿਖਤੀ ਤੌਰ ‘ਤੇ ਦਿੱਤਾ ਸੀ ਕਿ ਪੂਰੇ ਭਾਰਤ ਤੋਂ ਵੱਧ ਗੰਨੇ ਦਾ ਰੇਟ ਦਿੱਤਾ ਜਾਵੇਗਾ ਪਰ ਸਰਕਾਰ ਖ਼ਾਮੋਸ਼ ਹੈ ਗੰਨੇ ਦਾ ਸੀਜ਼ਨ ਸਿਰ ‘ਤੇ ਹੈ, ਨਾ ਕੋਈ ਰੇਟ ਦਾ ਵਾਧਾ ਤੇ ਨਾ ਹੀ ਮਿੱਲਾਂ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਚੰਦੇਲੀ ਦੇ ਛਿੰਝ ਮੇਲੇ ਦੀ ਪਟਕੇ ਦੀ ਕੁਸ਼ਤੀ ਪਹਿਲਵਾਲ ਸਾਗਰ ਗੁਰਦਾਸਪੁਰ ਨੇ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।