ਤਲਵਾੜਾ, 26 ਅਕਤੂਬਰ (ਮਹਿਤਾ, ਐੱਚ. ਐੱਸ. ਮਿੱਠੂ)-ਭਗਵਾਨ ਵਾਲਮੀਕ ਜੀ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ ਤਲਵਾੜਾ ਵਿਖੇ ਖੋਖਾ ਮਾਰਕੀਟ ਤੇ ਨਗਰ ਕੌਂਸਲ ਤਲਵਾੜਾ ਦੇ ਸਮੂਹ ਮੁਲਾਜ਼ਮਾਂ ਵਲੋਂ ਸੰਯੁਕਤ ਤੌਰ ’ਤੇ ਇਕ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ। ਸ਼ੋਭਾ ਯਾਤਰਾ ਵਿਚ ਉਚੇਚੇ ਤੌਰ ’ਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਡਾ. ਹਰਸਿਮਰਤ ਸਾਹੀ ਨੇ ਹਾਜ਼ਰੀ ਲਗਵਾਈ। ਇਸ ਮੌਕੇ ਡਾ. ਹਰਸਿਮਰਤ ਸਾਹੀ ਨੇ ਭਗਵਾਨ ਵਾਲਮੀਕ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਅਮੁੱਲ ਸਿੱਖਿਆਵਾਂ ’ਤੇ ਚਾਨਣਾ ਪਾਇਆ। ਸ਼ੋਭਾ ਯਾਤਰਾ ਦੌਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਉਤਸ਼ਾਹ ਤੇ ਸ਼ਰਧਾ ਨਾਲ ਵਧ-ਚੜ੍ਹ ਕੇ ਸ਼ਿਰਕਤ ਕੀਤੀ। ਯਾਤਰਾ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸੰਗਤਾਂ ਨੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਗਈ ਕਿ ਆਓ ਅਸੀਂ ਸਾਰੇ ਭਗਵਾਨ ਵਾਲਮੀਕਿ ਜੀ ਵਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਪ੍ਰਣ ਕਰੀਏ। ਸ਼ੋਭਾ ਯਾਤਰਾ ਦੌਰਾਨ ਥਾਂ-ਥਾਂ ’ਤੇ ਧਾਰਮਿਕ ਸ਼ਰਧਾਲੂਆਂ ਵਲੋਂ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਠੰਢੇ-ਮਿੱਠੇ ਜਲ ਤੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ। ਇਸ ਮੌਕੇ ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਠੂ, ਸਾਬਕਾ ਮੰਡਲ ਪ੍ਰਧਾਨ ਅਸ਼ੋਕ ਐੱਸ. ਸੀ. ਮੋਰਚੇ ਦੇ ਪ੍ਰਧਾਨ ਅਮਿੱਤ ਗ਼ੌਰੀ, ਜਰਨੈਲ ਸਿੰਘ, ਸੁਰਿੰਦਰ ਸਿੰਘ, ਸ਼ੇਖਰ ਸਿੱਧੂ, ਲਖਵਿੰਦਰ ਸਿੰਘ ਲੱਕੀ, ਵਿਕੀ, ਅਜੇ ਕੁਮਾਰ, ਰਮਨ ਗੋਲਡੀ ਜਨਰਲ ਸੈਕਟਰੀ, ਵਿਨੋਦ ਕੁਮਾਰ, ਕੁਲਦੀਪ, ਰੋਸਤਮ, ਭਿੰਦਾ ਗਿੱਲ, ਪ੍ਰਿੰਸ ਗਿੱਲ, ਵਿਕੀ ਥਾਪਰ ਆਦਿ ਤੋਂ ਇਲਾਵਾ ਸਮੂਹ ਸੰਗਤਾਂ ਹਾਜ਼ਰ ਸਨ।