25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੇਂਦਰ ਵਿਰੁੱਧ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀ. ਪੀ. ਆਈ. ਐੱਮ. ਵਲੋਂ ਰੋਸ ਪ੍ਰਦਰਸ਼ਨ

ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਜੰਤਰ ਮੰਤਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਸਮਰਥਨ ਵਿਚ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀ. ਪੀ.

ਅਜੀਤ ਡੈਸਕ 25-10-2026
ਮੁਕੇਰੀਆਂ, 24 ਅਕਤੂਬਰ (ਰਾਮਗੜ੍ਹੀਆ)-ਜੰਤਰ ਮੰਤਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਸਮਰਥਨ ਵਿਚ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀ. ਪੀ. ਆਈ. ਐੱਮ. ਤਹਿਸੀਲ ਮੁਕੇਰੀਆਂ ਵਲੋਂ ਕੇਂਦਰੀ ਕਮੇਟੀ ਦੇ ਸੱਦੇ ’ਤੇ ਅੱਡਾ ਕਾਲੂ ਚਾਂਗ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸੀ. ਈ. ਸੀ. ਦਾ ਪੁਤਲਾ ਫੂਕਿਆ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਐਕਸ਼ਨ ਦੀ ਅਗਵਾਈ ਤਰਸੇਮ ਲਾਲ ਭੰਗਾਲਾ ਤੇ ਨੰਬਰਦਾਰ ਸਤੀਸ਼ ਕੁਮਾਰ ਨੇ ਕੀਤੀ, ਜਿਸ ’ਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਿਰਪੱਖ ਹੋਣ ਦੀ ਬਜਾਏ ਭਾਜਪਾ ਦੇ ਆਗੂ ਦੇ ਤੌਰ ’ਤੇ ਕੰਮ ਕਰ ਰਿਹਾ ਹੈ ਅਤੇ ਦੇਸ਼ ਅੰਦਰ ਭਾਜਪਾ ਦੀ ਤਾਨਾਸ਼ਾਹੀ ਨੂੰ ਕਾਇਮ ਕਰਨ ਲਈ ਲੋਕਤੰਤਰ ਦਾ ਹਤਿਆਰਾ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਸੀ. ਈ. ਸੀ. ਨੇ ਐਸ. ਆਈ. ਆਰ. ਦੇ ਨਾਂਅ ’ਤੇ ਦੇਸ਼ ਦੀ ਵੋਟਰ ਸੂਚੀ ’ਚੋਂ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬਾਹਰ ਰੱਖਣ ਦਾ ਬਹਾਨਾ ਲਾ ਕੇ ਇੰਨੇ ਲੋਕਾਂ ਦੇ ਨਾਂਅ ਕੱਟ ਦਿੱਤੇ ਹਨ, ਜਿੰਨੀ ਬੰਗਲਾਦੇਸ਼ ਦੀ ਕੁਲ ਆਬਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਭਾਜਪਾ ਦੇ ਇਸ਼ਾਰਿਆਂ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣਾ ਅਸਤੀਫ਼ਾ ਨਾ ਦਿੱਤਾ ਤਾਂ ਜ਼ਬਰਦਸਤ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਜੇ ਸਿੰਘ ਪੋਤਾ, ਸੋਮ ਰਾਜ ਬਰਿਆਹਾਂ, ਗੁਰਮੇਲ ਸਿੰਘ ਪਟਿਆਲ, ਜੀਤ ਸਿੰਘ ਮੁਸਾਹਪੁਰ, ਤਰਸੇਮ ਸਿੰਘ ਜਹਾਨਪੁਰ, ਸਰਵਣ ਸਿੰਘ ਕਾਲੂ ਚਾਂਗ, ਡਾਕਟਰ ਸੁਲਤਾਨ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਜਾਗੀਰ ਸਿੰਘ ਹਵੇਲ ਚਾਂਗ, ਬਖ਼ਸ਼ੀ ਰਾਮ ਖੜਕ ਬਲੜਾ ਤੇ ਲੋਕ ਮੌਜੂਦ ਸਨ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਮੁਕੇਰੀਆਂ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਮਨਾਈ ਅਗਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ਸੰਬੰਧੀ ਪੰਜ ਰੋਜ਼ਾ ਵਰਕਸ਼ਾਪ 27 ਤੋਂ-ਪ੍ਰਿੰਸੀਪਲ ਡਾ. ਮਾਨਵ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।